• Facebook icon
  • Twitter icon
  • You Tube icon

    Search  


Gurdwara Sri Bangla Sahib Rohtak

Location - Rohtak, Haryana, India, 124001


Associated with - Sri Guru Tegh Bahadur Ji


Sikh Artifacts - unknown


Sarovar - unknown


Sarai - unknown


Emperor Aurangzeb, the muslim moghul ruler of India, intended to convert the whole of India to Islam. He would feast only after removing 50 Kg cotton threads (Janeu) from the bodies of hindus every day.

The hindus were terrified. The Kashmiri pandits of those times, who were considered to be of high caste hindus and who believed in the powers of the Sikh Gurus, approached Guru Tegh Bahadur Sahib Ji. They begged and pleaded before Guru Ji to save their religion. They said, 'Now the honor of hindu religion is in your hands'.

On hearing the woes of the Kashmiri pandits, Guru Tegh Bahadur Sahib Ji was ready to help. Guru Gobind Singh Ji, who at that time was only 9 years old, asked what the Kashmiri pandits were after.

Guru Tegh Bahadur explained that Aurangzeb has demanded the sacrifice of the most holiest and purest person. Impulsively, Guru Gobind Singh Ji, who at that time was only 9 years old, told his father, 'Who else could be holier and more pure than you?'.

At that time, Guru Ji told Kashmiri Pandits to go and convey his message to Aurangzeb, that if Aurangzeb could convert Guru Tegh Bahadur Ji to Islam, all Sikh's would follow suit. Considering the entire situation and the difficult times, Guru Ji felt that before presenting himself before Aurangzeb and enduring his sword (Teg), it was crucial to calm down the people.

From Anandpur, he came down to Kiratpur. After visiting, Ropar, Nanhera etc. he proceeded towards south and then reached Saifabad, from Saifabad to Samana and then he went to Kaithal and Jind. Then from Lakhanmajra he came down to Rohtak.

In Rohtak, Guru Tegh Bahadur Ji stayed for 3 days. He stayed at the side of a pond and tied his horse to one of the trees there. Guru Ji also had a well dug there, which has now been covered. Gurdwara Sri Bangla Sahib Rohtak is situated at this place. The people here, who, at that time were feeling totally hopeless, received the message of truth from Guru Ji and Guru Ji told them to pray and meditate on God.

Guru Ji's message said, 'Bhai Kaahu Ko Daet Neh, Neh Bhai Maanat Aan' and he told them to move on. There is a place in Rohtak known as 'Kalalaa Mohalla'. It's said that one old lady from there had fed Guru Tegh Bahadur Sahib Ji. This place is now remembered as Gurdwara Mai Ji. From there, Guru Ji then marched forward.

ਇਤਿਹਾਸ ਗੁਰੂਦੁਆਰਾ ਬੰਗਲਾ ਸਾਹਿਬ, ਰੋਹਤਕ

ਔਰੰਗਜੇਬ ਨੇ ਪੂਰੇ ਹਿੰਦੂਸਤਾਨ ਵਿਚ ਮੁਸਲਮਾਨ ਰਾਜ ਸਥਾਪਿਤ ਕਰਨਾ ਚਾਹਿਆ ਤੇ ਹਿੰਦੂ ਧਰਮ ਨੂੰ ਸਮਾਪਤ ਕਰਨ ਲਈ ਉਹ ਹਰ ਰੌਜ ਸਵਾ ਮਣ ਜਨੇਊ ਉਤਾਰ ਕੇ ਭੌਜਨ ਕਰਦਾ ਸੀ ।ਜਿਸ ਤੋਂ ਤੰਗ ਆ ਕੇ ਲੌਕਾਂ ਵਿਚ ਹਾਹਾਕਾਰ ਮਚ ਗਈ ।ਇਹ ਸਭ ਦੇਖ ਕੇ ਕਸ਼ਮੀਰੀ ਪੰਡਿਤ ਜੋ ਕਿ ਉਸ ਵੇਲੇ ਦੇ ਉਚੇ ਹਿੰਦੂ ਮੰਨੇ ਜਾਂਦੇ ਸਨ ਉਹ ਗੁਰੂ ਘਰ ਦੀ ਤਾਕਤ ਤੋਂ ਜਾਣੂ ਸਨ।ਉਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਕੌਲ ਫਰਿਆਦ ਲੈ ਕੇ ਆਏ ਕਿ ਗੁਰੂ ਸਾਹਿਬ ਜੀ ਉਹਨਾ ਦੇ ਧਰਮ ਦੀ ਰਾਖੀ ਕਰਨ,ਹੁਣ ਹਿਂਦੂ ਧਰਮ ਦੀ ਇਜੱਤ ਆਪ ਜੀ ਦੇ ਹੱਥ'ਚ ਹੈ, ਇਹ ਸਭ ਸੁਣ ਕੇ ਗੁਰੂ ਸਾਹਿਬ ਜੀ ਸ਼ਹੀਦੀ ਦੇਣ ਤੇ ਸੁੱਤੀ ਹੋਈ ਹਿੰਦੂ ਕੌਮ ਨੂ ਜਗਾਉਣ ਵਾਸਤੇ ਤਿਆਰ ਹੌ ਗਏ।ਜਦੋਂ ਕਸ਼ਮੀਰੀ ਪੰਡਿਤਾ ਨੇ ਕਿਹਾ ਕਿ ਔਰੰਗਜੇਬ ਨੇ ਕਿਸੀ ਨੇਕ ਤੇ ਤਪਸਵੀ ਬੰਦੇ ਦੀ ਸ਼ਹੀਦੀ ਮੰਗੀ ਹੈ ਉਸ ਸਮੇਂ ਗੁਰੂ ਗੌਬਿੰਦ ਸਿੰਘ ਜੌ ਕਿ ਉਸ ਵੇਲੇ ਕੇਵਲ 9 ਸਾਲ ਦੇ ਸਨ ਉਹਨਾ ਨੇ ਗੁਰੂ ਸਾਹਿਬ ਜੀ ਨੂੰ ਆਖਿਆ ਕਿ ਆਪ ਜੀ ਤੋਂ ਵਡਾ ਧਰਮੀ ਮਨੁੱਖ ਹੌਰ ਕੌਣ ਹੌ ਸਕਦਾ ਹੈ ਤਾਂ ਗੁਰੂ ਸਾਹਿਬ ਜੀ ਸ਼ਹੀਦੀ ਦੇਣ ਲਈ ਮੰਨ ਗਏ।

ਉਸ ਸਮੇਂ ਗੁਰੂ ਸਾਹਿਬ ਜੀ ਨੇ ਪੰਡਿਤਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਜਾ ਕੇ ਕਹਿ ਦੇਣ ਕੇ ਗੁਰੂ ਤੇਗ ਬਹਾਦੁਰ ਸਾਹਿਬ ਸਾਡੇ ਰਹਿਬਰ ਹਨ ਜੇਕਰ ਉਹ ਮੁਸਲਮਾਨ ਬਣ ਗਏ ਤਾਂ ਅਸੀ ਵੀ ਇਸਲਾਮ ਧਰਮ ਕਬੂਲ ਕਰ ਲਵਾਂਗੇ।ਸਮੇਂ ਦੇ ਹਾਲਾਤ ਅਨੁਸਾਰ ਗੁਰੂ ਸਾਹਿਬ ਜੀ ਨੇ ਇਹ ਜਰੂਰੀ ਸਮਝਿਆ ਕੇ ਆਪਣੇ ਆਪ ਨੂੰ ਔਰੰਗਜੇਬ ਦੀ ਤਲਵਾਰ ਅੱਗੇ ਪੇਸ਼ ਕਰਨ ਤੋਂ ਪਹਿਲਾਂ ਘਬਰਾਏ ਹੋਏ ਲੋਕਾਂ ਪਾਸ ਥਾਂ ਥਾਂ ਪਹੁੰਚ ਕੇ ਉਹਨਾਂ ਨੂੰ ਧੀਰਜ ਦਿਤੀ ਜਾਏ। ਅਨੰਦਪੁਰ ਤੋਂ ਕੀਰਤਪੁਰ ਆਏ।ਇਥੋਂ ਰੋਪੜ, ਨਨਹੇੜਾ ਆਦਿਕ ਪਿੰਡਾਂ ਵਿਚੋਂ ਹੋ ਕੇ ਸਿੱਧੇ ਦੱਖਣ ਵਲ ਆਂਦੇ ਹੋਏ ਸੈਫਾਬਾਦ ਪਹੁੰਚੇ , ਸੈਫਾਬਾਦ ਤੋਂ ਸਮਾਣੇ, ਸਮਾਣੇ ਤੋਂ ਦੱਖਣ ਵਲ ਚਲ ਕੇ ਗੁਰੂ ਜੀ ਕੈਥਲ, ਜੀਂਦ, ਲਖਣਮਾਜਰੇ ਦੇ ਰਸਤੇ ਰੋਹਤਕ ਆਏ।ਰੋਹਤਕ ਵਿਚ ਗੁਰੂ ਸਾਹਿਬ ਜੀ 3 ਦਿਨ ਤਕ ਰੁੱਕੇ ।ਇਥੇ ਗੁਰੂ ਜੀ ਨੇ ਇਕ ਤਾਲਾਬ ਦੇ ਕਿਨਾਰੇ ਰੁਕਣਾ ਕੀਤਾ ।ਅਪਣਾ ਘੋੜਾ ਇਕ ਦਰਖਤ ਨਾਲ ਬੰਨਿਆ ਸੀ। ਇਧਰ ਗੁਰੂ ਸਾਹਿਬ ਜੀ ਨੇ ਇਕ ਖੂਹ ਪੁਟਵਾਯਾ ਸੀ ਜੋ ਕਿ ਹੁਣ ਬੰਦ ਕਰ ਦਿੱਤਾ ਗਿਆ ਹੈ।ਇਹ ਥਾਂ ਗੁਰੂਦੁਆਰਾ ਬੰਗਲਾ ਸਾਹਿਬ ਜੀ ਦੇ ਨਾਂ ਤੇ ਸੁਭਾਇਮਾਨ ਹੈ। ਗੁਰੂਦੁਆਰੇ ਸਾਹਿਬ ਜੀ ਨਾਲ ਗੁਰੂ ਸਾਹਿਬ ਜੀ ਦੇ ਸਮੇ ਤਕ ਦਾ ਪ੍ਰਾਚੀਨ ਸ਼ੀਤਲਾ ਮੰਦਿਰ ਹੈ।ਇਥੋਂ ਦੇ ਲੌਕ ਜੋ ਕਿ ਕੁਰਾਹੇ ਪਏ ਸਨ ਉਹਨਾ ਨੂੰ ਗੁਰੂ ਜੀ ਨੇ ਸੱਚ ਦਾ ਉਪਦੇਸ਼ ਦਿਤਾ ਅਤੇ ਅਕਾਲ ਪੁਰਖ ਦੀ ਅਰਾਧਨਾ ਕਰਨ ਲਈ ਕਿਹਾ।ਅਤੇ "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ "।। ਤੇ ਚਲਨ ਲਈ ਕਿਹਾ।

ਰੋਹਤਕ ਵਿਚ ਇਕ ਥਾਂ ਕਲਾਂਲਾਂ ਮੁਹਲਾ ਕਰਕੇ ਜਾਣੀ ਜਾਂਦੀ ਹੈ,ਕਿਹਾ ਜਾਂਦਾ ਹੈ ਕਿ ਇਥੇ ਇਕ ਬੁੱਢੀ ਮਾਈ ਨੇ ਗੁਰੂ ਸਾਹਿਬ ਜੀ ਨੂੰ ਭੌਜਨ ਛੱਕਾਯਾ ਸੀ।ਇਹ ਥਾਂ ਗੁਰੂਦੁਆਰਾ ਮਾਈ ਜੀ ਦੇ ਨਾਂ ਤੇ ਸ਼ੁਸ਼ੋਭਿਤ ਹੈ।

ਇਥੋਂ ਗੁਰੂ ਸਾਹਿਬ ਜੀ ਨੇ ਫਿਰ ਆਗਰੇ ਲਈ ਪ੍ਰਸਥਾਨ ਕੀਤਾ।

Back Back to Historic Sikh Gurdwaras list







Guide To Discover Sikhism |   Guide To Becoming A Pure Sikh|   Guide To Carrying Out Nitnem