• Facebook icon
  • Twitter icon
  • You Tube icon

    Search  

Sri Guru Granth Sahib Ji

Learn Japji Sahib









Play, read, listen and learn with the full length audio.





Orange    Short pause (after the word)           Green    Very short pause (after the word)






ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Ik▫Oaʼnkār
Saṯnaām Karṯā Purakẖ Nirbẖa▫o Nirvair
Akāl Mūraṯ Ajūnī Saibẖaʼn Gur Prasaāḏh.




॥ ਜਪੁ ॥

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

Jap.
Āaḏ sacẖ jugāḏ sacẖ. Hai bẖī sacẖ Nānak hosī bẖī sacẖ. ||1||




ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

Socẖai socẖ na hova▫ī je socẖī lakẖ vār. Cẖupai cẖup na hova▫ī je lā▫e rahā liv ṯār.
Bẖukẖi▫ā bẖukẖ na uṯrī je bannā purī▫ā bẖār. Sahas si▫āṇpā lakẖ ho▫he ṯa ik na cẖalai nāl.
Kiv sacẖi▫ārā ho▫ī▫ai kiv kūrhai ṯutai pāl. Hukam rajā▫ī cẖalṇā Nānak likẖi▫ā nāl. ||1||




ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥

Hukmī hovan āakār hukam na kahi▫ā jā▫ī. Hukmī hovan jī▫a hukam milai vadi▫ā▫ī.
Hukmī uṯam nīcẖ hukam likẖ ḏukẖ sukẖ pā▫ī▫ah. Iknā hukmī bakẖsīs ik hukmī saḏā bẖavā▫ī▫ah.
Hukmai anḏar sabẖ ko bāhar hukam na ko▫e. Nānak hukmai je bujẖai ṯa ha▫umai kahai na ko▫e. ||2||




ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥ ਗਾਵੈ ਕੋ ਗੁਣ ਵਡਿਆਈਆ ਚਾਰ ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥ ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥ ਕਥਨਾ ਕਥੀ ਨ ਆਵੈ ਤੋਟਿ ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥ ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

Gāvai ko ṯāṇ hovai kisai ṯāṇ. Gāvai ko ḏāṯ jāṇai nīsāṇ. Gāvai ko guṇ vaḏi▫ā▫ī▫ā cẖār.
Gāvai ko viḏi▫ā vikẖam vīcẖār. Gāvai ko sāj kare ṯan kẖeh. Gāvai ko jī▫a lai phir ḏeh.
Gāvai ko jāpai ḏisai ḏūr. Gāvai ko vekẖai hāḏrā haḏūr. Kathnā kathī na āvai ṯot.
Kath kath kathī kotī kot kot. Ḏeḏā ḏe laiḏe thak pāhi. Jugā juganṯar kẖāhī kẖāhi.
Hukmī hukam cẖalā▫e rāhu. Nānak vigsai veparvāhu. ||3||




ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥ ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥੪॥

Sācẖā sāhib sācẖ nā▫e bẖākẖi▫ā bẖā▫o apār. Ākẖahi mangahi ḏehi ḏehi ḏāṯ kare ḏāṯār.
Pher kė agai rakẖī▫ai jiṯ ḏisai ḏarbār. Muhou kė bolaṇ bolī▫ai jiṯ suṇ ḏẖare pi▫ār.
Amriṯ velā sacẖ nā▫o vadi▫ā▫ī vīcẖār. Karmī āvai kapṛā naḏrī mokẖ ḏu▫ār.
Nānak evai jāṇī▫ai sabẖ āpe sacẖiār. ||4||




ਥਾਪਿਆ ਨ ਜਾਇ ਕੀਤਾ ਨ ਹੋਇ ॥ ਆਪੇ ਆਪਿ ਨਿਰੰਜਨੁ ਸੋਇ ॥ ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
ਨਾਨਕ ਗਾਵੀਐ ਗੁਣੀ ਨਿਧਾਨੁ ॥ ਗਾਵੀਐ ਸੁਣੀਐ ਮਨਿ ਰਖੀਐ ਭਾਉ ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥

Thāpi▫ā na jā▫e kīṯā na ho▫e. Āpe āp niranjan so▫e. Jin sevi▫ā ṯin pā▫i▫ā mān.
Nānak gāvī▫ai guṇī niḏẖān. Gāvī▫ai suṇī▫ai man rakẖī▫ai bẖā▫o. Ḏukẖ parhar sukẖ gẖar lai jā▫e.
Gurmukẖ nāḏaʼn gurmukẖ veḏaʼn gurmukẖ rahi▫ā samā▫ī. Gur īsar gur gorakẖ barmā gur pārbaṯī mā▫ī.
Je ha▫o jāṇā ākẖā nāhī kahṇā kathan na jā▫ī. Gurā ik ḏehi bujẖā▫ī.
Sabẖnā jī▫ā kā ik ḏāṯā so mai visar na jā▫ī. ||5||




ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥

Ŧirath nāvā je ṯis bẖāvā viṇ bẖāṇe kė nā▫e karī. Jeṯī siraṯẖ upā▫ī vekẖā viṇ karmā kė milai la▫ī.
Maṯ vicẖ raṯan javāhar māṇik je ik gur kī sikẖ suṇī. Gurā ik ḏehi bujẖā▫ī.
Sabẖnā jī▫ā kā ik ḏāṯā so mai visar na jā▫ī. ||6||




ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

Je jug cẖāre ārjā hor ḏasūṇī ho▫e. Navā kẖanda vicẖ jāṇī▫ai nāl cẖalai sabẖ ko▫e.
Cẖanga nā▫o rakẖā▫e kai jas kīraṯ jag le▫e. Je ṯis naḏar na āvī ṯa vāṯ na pucẖẖai ke.
Kītā anḏar kīt kar ḏosī ḏos ḏẖare. Nānak nirguṇ guṇ kare guṇvanṯi▫ā guṇ ḏe.
Ŧehā ko▫e na sujẖ▫ī jė ṯis guṇ ko▫e kare. ||7||




ਸੁਣਿਐ ਸਿਧ ਪੀਰ ਸੁਰਿ ਨਾਥ ॥ ਸੁਣਿਐ ਧਰਤਿ ਧਵਲ ਆਕਾਸ ॥ ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹਿ ਨ ਸਕੈ ਕਾਲੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੮॥

Suṇi▫ai siḏẖ pīr sur nāth. Suṇi▫ai ḏẖaraṯ ḏẖaval ākās. Suṇi▫ai ḏīp lo▫a pāṯāl.
Suṇi▫ai pohi na sakai kāl. Nānak bẖagṯā saḏā vigās. Suṇi▫ai ḏūkẖ pāp kā nās. ||8||




ਸੁਣਿਐ ਈਸਰੁ ਬਰਮਾ ਇੰਦੁ ॥ ਸੁਣਿਐ ਮੁਖਿ ਸਾਲਾਹਣ ਮੰਦੁ ॥ ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੯॥

Suṇi▫ai īsar barmā inḏ. Suṇi▫ai mukẖ sālāhaṇ manḏ. Suṇi▫ai jog jugaṯ ṯan bẖeḏ.
Suṇi▫ai sāsaṯ simriṯ veḏ. Nānak bẖagṯā saḏā vigās. Suṇi▫ai ḏūkẖ pāp kā nās. ||9||




ਸੁਣਿਐ ਸਤੁ ਸੰਤੋਖੁ ਗਿਆਨੁ ॥ ਸੁਣਿਐ ਅਠਸਠਿ ਕਾ ਇਸਨਾਨੁ ॥ ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥੧੦॥

Suṇi▫ai saṯ sanṯokẖ gi▫ān. Suṇi▫ai aṯẖsaṯẖ kā isnān. Suṇi▫ai paṛ paṛ pāvahi mān.
Suṇi▫ai lāgai sahj ḏẖi▫ān. Nānak bẖagṯā saḏā vigās. Suṇi▫ai ḏūkẖ pāp kā nās. ||10||




ਸੁਣਿਐ ਸਰਾ ਗੁਣਾ ਕੇ ਗਾਹ ॥ ਸੁਣਿਐ ਸੇਖ ਪੀਰ ਪਾਤਿਸਾਹ ॥ ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥ ਨਾਨਕ ਭਗਤਾ ਸਦਾ ਵਿਗਾਸੁ ॥ ਸੁਣਿਐ ਦੂਖ ਪਾਪ ਕਾ ਨਾਸੁ ॥ ੧੧॥

Suṇi▫ai sarā guṇā ke gāh. Suṇi▫ai sekẖ pīr pāṯisāh. Suṇi▫ai anḏẖe pāvahi rāhu.
Suṇi▫ai hāth hovai asgāhu. Nānak bẖagṯā saḏā vigās. Suṇi▫ai ḏūkẖ pāp kā nās. ||11||




ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥ ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

Manne kī gaṯ kahī na jā▫e. Je ko kahai picẖẖai pacẖẖuṯā▫e. Kāgaḏ kalam na likẖaṇhār.
Manne kā bahi karan vīcẖār. Aisā nām niranjan ho▫e. Je ko man jāṇai man ko▫e. ||12||




ਮੰਨੈ ਸੁਰਤਿ ਹੋਵੈ ਮਨਿ ਬੁਧਿ ॥ ਮੰਨੈ ਸਗਲ ਭਵਣ ਕੀ ਸੁਧਿ ॥ ਮੰਨੈ ਮੁਹਿ ਚੋਟਾ ਨਾ ਖਾਇ ॥
ਮੰਨੈ ਜਮ ਕੈ ਸਾਥਿ ਨ ਜਾਇ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥

Mannai suraṯ hovai man buḏẖ. Mannai sagal bẖavaṇ kī suḏẖ. Mannai muhi cẖotā nā kẖā▫e.
Mannai jam kai sāth na jā▫e. Aisā nām niranjan ho▫e. Je ko man jāṇai man ko▫e. ||13||




ਮੰਨੈ ਮਾਰਗਿ ਠਾਕ ਨ ਪਾਇ ॥ ਮੰਨੈ ਪਤਿ ਸਿਉ ਪਰਗਟੁ ਜਾਇ ॥ ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

Mannai mārag ṯẖāk na pā▫e. Mannai paṯ si▫o pargat jā▫e. Mannai mag na cẖalai panth.
Mannai ḏẖaram seṯī san▫banḏẖ. Aisā nām niranjan ho▫e. Je ko man jāṇai man ko▫e. ||14||




ਮੰਨੈ ਪਾਵਹਿ ਮੋਖੁ ਦੁਆਰੁ ॥ ਮੰਨੈ ਪਰਵਾਰੈ ਸਾਧਾਰੁ ॥ ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥ ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥

Mannai pāvahi mokẖ ḏu▫ār. Mannai parvārai sāḏẖār. Mannai ṯarai ṯāre gur sikẖ.
Mannai Nānak bẖavahi na bẖikẖ. Aisā nām niranjan ho▫e. Je ko man jāṇai man ko▫e. ||15||




ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

Pancẖ parvāṇ pancẖ parḏẖān. Pancẖe pāvahi ḏargahi mān. Pancẖe sohahi ḏar rājān.
Pancẖā kā gur ek ḏẖi▫ān. Je ko kahai karai vīcẖār. Karṯe kai karṇai nāhī sumār.
Ḏẖoul ḏẖaram ḏa▫i▫ā kā pūṯ. Sanṯokẖ thāp rakẖi▫ā jin sūṯ. Je ko bujẖai hovai sacẖiār.
Ḏẖavlai upar keṯā bẖār. Ḏẖarṯī hor parai hor hor. Ŧis ṯe bẖār ṯalai kavaṇ jor.




ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੬॥

Jī▫a jāṯ rangā ke nāv. Sabẖnā likẖi▫ā vuṛī kalām. Ėhu lekẖā likẖ jāṇai ko▫e.
Lekẖā likẖi▫ā keṯā ho▫e. Keṯā ṯāṇ su▫ālihu rūp. Keṯī ḏāṯ jāṇai kouṇ kūṯ.
Kīṯā pasā▫o eko kavā▫o. Ŧis ṯe ho▫e lakẖ ḏarī▫ā▫o. Kuḏraṯ kavaṇ kahā vīcẖār.
Vāri▫ā na jāvā ek vār. Jo ṯuḏẖ bẖāvai sā▫ī bẖalī kār. Ŧū saḏā salāmaṯ nirankār. ||16||




ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥
ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥
ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੭॥

Asaʼnkẖ jap asaʼnkẖ bẖā▫o. Asaʼnkẖ pūjā asaʼnkẖ ṯap ṯā▫o. Asaʼnkẖ garanth mukẖ veḏ pāṯẖ.
Asaʼnkẖ jog man rahahi uḏās. Asaʼnkẖ bẖagaṯ guṇ gi▫ān vīcẖār. Asaʼnkẖ saṯī asaʼnkẖ ḏāṯār.
Asaʼnkẖ sūr muh bẖakẖ sār. Asaʼnkẖ mon liv lā▫e ṯār. Kuḏraṯ kavaṇ kahā vīcẖār.
vāri▫ā na jāvā ek vār. Jo ṯuḏẖ bẖāvai sā▫ī bẖalī kār. Ŧū saḏā salāmaṯ nirankār. ||17||




ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥
ਅਸੰਖ ਗਲ ਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥
ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੮॥

Asaʼnkẖ mūrakẖ anḏẖ gẖor. Asaʼnkẖ cẖor harāmkẖor. Asaʼnkẖ amar kar jāhi jor.
Asaʼnkẖ gal vadẖ haṯi▫ā kamāhi. Asaʼnkẖ pāpī pāp kar jāhi. Asaʼnkẖ kūṛi▫ār kūṛe phirāhi.
Asaʼnkẖ malecẖẖ mal bẖakẖ kẖāhi. Asaʼnkẖ ninḏak sir karahi bẖār. Nānak nīcẖ kahai vīcẖār.
Vāri▫ā na jāvā ek vār. Jo ṯuḏẖ bẖāvai sā▫ī bẖalī kār. Ŧū saḏā salāmaṯ nirankār. ||18||




ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥
ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥
ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥ ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥੧੯॥

Asaʼnkẖ nāv asaʼnkẖ thāv. Agamm agamm asaʼnkẖ lo▫a. Asaʼnkẖ kėhahi sir bẖār ho▫e.
Akẖrī nām akẖrī sālāh. Akẖrī gi▫ān gīṯ guṇ gāh. Akẖrī likẖaṇ bolaṇ bāṇ.
Akẖrā sir sanjog vakẖāṇ. Jin ehi likẖe ṯis sir nāhi. Jiv phurmā▫e ṯiv ṯiv pāhi.
Jeṯā kīṯā ṯeṯā nā▫o. Viṇ nāvai nāhī ko thā▫o. Kuḏraṯ kavaṇ kahā vīcẖār.
Vāri▫ā na jāvā ek vār. Jo ṯuḏẖ bẖāvai sā▫ī bẖalī kār. Ŧū saḏā salāmaṯ nirankār. ||19||




ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰ ਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ ਪੁੰਨੀ ਪਾਪੀ ਆਖਣੁ ਨਾਹਿ ॥
ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥

Bẖarī▫ai hath pair ṯan ḏeh. Pāṇī ḏẖoṯai uṯar so kẖeh. Mūṯ palīṯī kapaṛ ho▫e. Ḏe sābūṇ la▫ī▫ai oh ḏẖo▫e.
Bẖarī▫ai maṯ pāpā kai sang. Oh ḏẖopai nāvai kai rang. Punnī pāpī ākẖaṇ nāhi.
Kar kar karṇā likẖ lai jāhu. Āpe bīj āpe hī kẖāhu. Nānak hukmī āvhu jāhu. ||20||




ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਸੁਣਿਆ ਮੰਨਿਆ ਮਨਿ ਕੀਤਾ ਭਾਉ ॥
ਅੰਤਰਗਤਿ ਤੀਰਥਿ ਮਲਿ ਨਾਉ ॥ ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥
ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

Ŧirath ṯap ḏa▫i▫ā ḏaṯ ḏān. Je ko pāvai ṯil kā mān. Suṇi▫ā mani▫ā man kīṯā bẖā▫o.
Anṯargaṯ ṯirath mal nā▫o. Sabẖ guṇ ṯere mai nāhī ko▫e. Viṇ guṇ kīṯe bẖagaṯ na ho▫e.
Su▫asaṯ āth baṇī barmā▫o. Saṯ suhāṇ saḏā man cẖā▫o.
Kavaṇ so velā vakẖaṯ kavaṇ kavaṇ thiṯ kavaṇ vār. Kavaṇ sė ruṯī māhu kavaṇ jiṯ ho▫ā ākār.




ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥

Vel na pā▫ī▫ā pandṯī jė hovai lekẖ purāṇ. Vakẖaṯ na pā▫i▫o kāḏī▫ā jė likẖan lekẖ kurāṇ.
Thiṯ vār nā jogī jāṇai ruṯ māhu nā ko▫ī. Jā karṯā sirṯẖī ka▫o sāje āpe jāṇai so▫ī.
Kiv kar ākẖā kiv sālāhī ki▫o varnī kiv jāṇā. Nānak ākẖaṇ sabẖ ko ākẖai ik ḏū ik si▫āṇā.
Vadā sāhib vadī nā▫ī kīṯā jā kā hovai. Nānak je ko āpou jāṇai agai ga▫i▫ā na sohai. ||21||




ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

Pāṯālā pāṯāl lakẖ āgāsā āgās. Oṛak oṛak bẖāl thake veḏ kahan ik vāṯ.
Sahas aṯẖārah kahan kaṯebā asulū ik ḏẖāṯ. Lekẖā ho▫e ṯa likī▫ai lekẖai ho▫e viṇās.
Nānak vadā ākẖī▫ai āpe jāṇai āp. ||22||




ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

Sālāhī sālāhi eṯī suraṯ na pā▫ī▫ā. Naḏī▫ā aṯai vāh pavahi samunḏ na jāṇī▫ahi.
Samunḏ sāh sulṯān girhā seṯī māl ḏẖan. Kīṛī ṯul na hovnī je ṯis manhu na vīsrahi. ||23||




ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥
ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥
ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥
ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥

Anṯ na siphṯī kahaṇ na anṯ. Anṯ na karṇai ḏeṇ na anṯ. Anṯ na vekẖaṇ suṇaṇ na anṯ.
Anṯ na jāpai ki▫ā man manṯ. Anṯ na jāpai kīṯā ākār. Anṯ na jāpai pārāvār.
Anṯ kāraṇ keṯe billāhi. Ŧā ke anṯ na pā▫e jāhi. Ėhu anṯ na jāṇai ko▫e. Bahuṯā kahī▫ai bahuṯā ho▫e.
Vadā sāhib ūcẖā thā▫o. Ūcẖe upar ūcẖā nā▫o. Ėvad ūcẖā hovai ko▫e.
Ŧis ūcẖe ka▫o jāṇai so▫e. Jevad āp jāṇai āp āp. Nānak naḏrī karmī ḏāṯ. ||24||




ਬਹੁਤਾ ਕਰਮੁ ਲਿਖਿਆ ਨਾ ਜਾਇ ॥ ਵਡਾ ਦਾਤਾ ਤਿਲੁ ਨ ਤਮਾਇ ॥ ਕੇਤੇ ਮੰਗਹਿ ਜੋਧ ਅਪਾਰ ॥
ਕੇਤਿਆ ਗਣਤ ਨਹੀ ਵੀਚਾਰੁ ॥ ਕੇਤੇ ਖਪਿ ਤੁਟਹਿ ਵੇਕਾਰ ॥ ਕੇਤੇ ਲੈ ਲੈ ਮੁਕਰੁ ਪਾਹਿ ॥ ਕੇਤੇ ਮੂਰਖ ਖਾਹੀ ਖਾਹਿ ॥
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ ਬੰਦਿ ਖਲਾਸੀ ਭਾਣੈ ਹੋਇ ॥ ਹੋਰੁ ਆਖਿ ਨ ਸਕੈ ਕੋਇ ॥
ਜੇ ਕੋ ਖਾਇਕੁ ਆਖਣਿ ਪਾਇ ॥ ਓਹੁ ਜਾਣੈ ਜੇਤੀਆ ਮੁਹਿ ਖਾਇ ॥ ਆਪੇ ਜਾਣੈ ਆਪੇ ਦੇਇ ॥
ਆਖਹਿ ਸਿ ਭਿ ਕੇਈ ਕੇਇ ॥ ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥

Bahuṯā karam likẖi▫ā nā jā▫e. Vadā ḏāṯā ṯil na ṯamā▫e. Keṯe mangahi joḏẖ apār.
Keṯi▫ā gaṇaṯ nahī vīcẖār. Keṯe kẖap ṯutahi vekār. Keṯe lai lai mukar pāhi. Keṯe mūrakẖ kẖāhī kẖāhi.
Keṯi▫ā ḏūkẖ bẖūkẖ saḏ mār. Ėhi bẖė ḏāṯ ṯerī ḏāṯār. Banḏ kẖalāsī bẖāṇai ho▫e. Hor ākẖ na sakai ko▫e.
Je ko kẖā▫ik ākẖaṇ pā▫e. Oh jāṇai jeṯī▫ā muhi kẖā▫e. Āpe jāṇai āpe ḏe▫e.
Ākẖahi sė bẖė ke▫ī ke▫e. Jis no bakẖse siphaṯ sālāh. Nānak pāṯisāhī pāṯisāhu. ||25||




ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥
ਅਮੁਲ ਭਾਇ ਅਮੁਲਾ ਸਮਾਹਿ ॥ ਅਮੁਲੁ ਧਰਮੁ ਅਮੁਲੁ ਦੀ ਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥
ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥ ਅਮੁਲੋ ਅਮੁਲੁ ਆਖਿਆ ਨ ਜਾਇ ॥
ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥

Amul guṇ amul vāpār. Amul vāpārī▫e amul bẖandār. Amul āvahi amul lai jāhi.
Amul bẖā▫e amulā samāhi. Amul ḏẖaram amul ḏī bāṇ. Amul ṯul amul parvāṇ.
Amul bakẖsīs amul nīsāṇ. Amul karam amul phurmāṇ. Amulo amul ākẖi▫ā na jā▫e.
Ākẖ ākẖ rahe liv lā▫e. Ākẖahi veḏ pāṯẖ purāṇ. Ākẖahi paṛe karahi vakẖi▫āṇ.




ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥ ਆਖਹਿ ਈਸਰ ਆਖਹਿ ਸਿਧ ॥
ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥
ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥
ਤਾ ਆਖਿ ਨ ਸਕਹਿ ਕੇਈ ਕੇਇ ॥ ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥
ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥੨੬॥

Ākẖahi barme ākẖahi inḏ. Ākẖahi gopī ṯai govinḏ. Ākẖahi īsar ākẖahi siḏẖ.
Ākẖahi keṯe kīṯe buḏẖ. Ākẖahi ḏānav ākẖahi ḏev. Ākẖahi sur nar mun jan sev.
Keṯe ākẖahi ākẖaṇ pāhi. Keṯe kahi kahi uṯẖ uṯẖ jāhi. Ėṯe kīṯe hor karehi.
Ŧā ākẖ na sakahi ke▫ī ke▫e. Jevad bẖāvai ṯevad ho▫e. Nānak jāṇai sācẖā so▫e.
Je ko ākẖai boluvigāṛ. Ŧā likī▫ai sir gāvārā gāvār. ||26||




ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥

So ḏar kehā so gẖar kehā jiṯ bahi sarab samāle. Vāje nāḏ anek asankẖā keṯe vāvaṇhāre.
Keṯe rāg parī si▫o kahī▫an keṯe gāvaṇhāre. Gāvahi ṯuhno pa▫uṇ pāṇī baisanṯar gāvai rājā ḏẖaram ḏu▫āre.
Gāvahi cẖiṯ gupaṯ likẖ jāṇėh likẖ likẖ ḏẖaram vīcẖāre. Gāvahi īsar barmā ḏevī sohan saḏā savāre.
Gāvahi inḏ iḏāsaṇ baiṯẖe ḏeviṯi▫ā ḏar nāle. Gāvahi siḏẖ samāḏẖī anḏar gāvan sāḏẖ vicẖāre.




ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥ ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥

Gāvan jaṯī saṯī sanṯokẖī gāvahi vīr karāre. Gāvan pandiṯ paṛan rakẖīsar jug jug veḏā nāle.
Gāvahi mohṇī▫ā man mohan surgā macẖẖ pa▫i▫āle. Gāvan raṯan upā▫e ṯere aṯẖsaṯẖ ṯirath nāle.
Gāvahi joḏẖ mahābal sūrā gāvahi kẖāṇī cẖāre. Gāvahi kẖand mandal varbẖandā kar kar rakẖe ḏẖāre.
Se▫ī ṯuḏẖuno gāvahi jo ṯuḏẖ bẖāvan raṯe ṯere bẖagaṯ rasāle.
Hor keṯe gāvan se mai cẖiṯ na āvan Nānak ki▫ā vīcẖāre.




ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

So▫ī so▫ī saḏā sacẖ sāhib sācẖā sācẖī nā▫ī. Hai bẖī hosī jā▫e na jāsī racẖnā jin racẖā▫ī.
Rangī rangī bẖāṯī kar kar jinsī mā▫i▫ā jin upā▫ī.
Kar kar vekẖai kīṯā āpṇā jiv ṯis ḏī vadi▫ā▫ī.
Jo ṯis bẖāvai so▫ī karsī hukam na karṇā jā▫ī.
So pāṯisāhu sāhā pāṯisāhib Nānak rahaṇ rajā▫ī. ||27||




ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

Munḏa sanṯokẖ saram paṯ jẖolī ḏẖi▫ān kī karahi bibẖūṯ.
Kẖinthā kāl ku▫ārī kā▫i▫ā jugaṯ dandā parṯīṯ.
Ā▫ī panthī sagal jamāṯī man jīṯai jag jīṯ. Āḏes ṯisai āḏes.
Āḏ anīl anāḏ anāhaṯ jug jug eko ves. ||28||




ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥
ਆਪਿ ਨਾਥੁ ਨਾਥੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ॥
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੯॥

Bẖugaṯ gi▫ān ḏa▫i▫ā bẖandāraṇ gẖat gẖat vājėh nāḏ.
Āp nāth nāthī sabẖ jā kī riḏẖ siḏẖ avrā sāḏ.
Sanjog vijog ḏu▫e kār cẖalāvėh lekẖe āvahi bẖāg.
Āḏes ṯisai āḏes. Āḏ anīl anāḏ anāhaṯ jug jug eko ves. ||29||




ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥
ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੦॥

Ėkā mā▫ī jugaṯ vi▫ā▫ī ṯin cẖele parvāṇ. Ik sansārī ik bẖandārī ik lā▫e ḏībāṇ.
Jiv ṯis bẖāvai ṯivai cẖalāvai jiv hovai phurmāṇ. Oh vekẖai onā naḏar na āvai bahuṯā ehu vidāṇ.
Āḏes ṯisai āḏes. Āḏ anīl anāḏ anāhaṯ jug jug eko ves. ||30||




ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥
ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

Āsaṇ lo▫e lo▫e bẖandār. Jo kicẖẖ pā▫i▫ā so ekā vār.
Kar kar vekẖai sirjaṇhār. Nānak sacẖe kī sācẖī kār. Āḏes ṯisai āḏes.
Āḏ anīl anāḏ anāhaṯ jug jug eko ves. ||31||




ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

Ik ḏū jībẖou lakẖ hohi lakẖ hovėh lakẖ vīs. Lakẖ lakẖ geṛā ākẖī▫ahi ek nām jagḏīs.
Ėṯ rāhi paṯ pavṛī▫ā cẖaṛī▫ai ho▫e ikīs. Suṇ galā ākās kī kītā ā▫ī rīs.
Nānak naḏrī pā▫ī▫ai kūṛī kūrhai ṯẖīs. ||32||




ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥
ਜੋਰੁ ਰਾਜਿ ਮਾਲਿ ਮਨਿ ਸੋਰੁ ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥

Ākẖaṇ jor cẖupai nah jor. Jor na mangaṇ ḏeṇ na jor. Jor na jīvaṇ maraṇ nah jor.
Jor na rāj māl man sor. Jor na surṯī gi▫ān vīcẖār. Jor na jugṯī cẖẖutai sansār.
Jis hath jor kar vekẖai so▫e. Nānak uṯam nīcẖ na ko▫e. ||33||




ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਕਰਮੀ ਕਰਮੀ ਹੋਇ ਵੀਚਾਰੁ ॥
ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥
ਕਚ ਪਕਾਈ ਓਥੈ ਪਾਇ ॥ ਨਾਨਕ ਗਇਆ ਜਾਪੈ ਜਾਇ ॥੩੪॥

Rāṯī ruṯī thiṯī vār. Pavaṇ pāṇī agnī pāṯāl. Ŧis vicẖ ḏẖarṯī thāp rakẖī ḏẖaram sāl.
Ŧis vicẖ jī▫a jugaṯ ke rang. Ŧin ke nām anek ananṯ. Karmī karmī ho▫e vīcẖār.
Sacẖā āp sacẖā ḏarbār. Ŧithai sohan pancẖ parvāṇ. Naḏrī karam pavai nīsāṇ.
Kacẖ pakā▫ī othai pā▫e. Nānak ga▫i▫ā jāpai jā▫e. ||34||




ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ ਕੇਤੀਆ ਕਰਮਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥
ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਅੰਤੁ ॥੩੫॥

Ḏẖaram kẖand kā eho ḏẖaram. Gi▫ān kẖand kā ākẖhu karam. Keṯe pavaṇ pāṇī vaisanṯar keṯe kān mahes.
Keṯe barme gẖāṛaṯ gẖaṛī▫ahi rūp rang ke ves. Keṯī▫ā karam bẖūmī mer keṯe keṯe ḏẖū upḏes.
Keṯe inḏ cẖanḏ sūr keṯe keṯe mandal ḏes. Keṯe siḏẖ buḏẖ nāth keṯe keṯe ḏevī ves.
Keṯe ḏev ḏānav mun keṯe keṯe raṯan samunḏ. Keṯī▫ā kẖāṇī keṯī▫ā baṇī keṯe pāṯ narinḏ.
Keṯī▫ā surṯī sevak keṯe Nānak anṯ na anṯ. ||35||




ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥ ਸਰਮ ਖੰਡ ਕੀ ਬਾਣੀ ਰੂਪੁ ॥
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥ ਤਾ ਕੀਆ ਗਲਾ ਕਥੀਆ ਨਾ ਜਾਹਿ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥

Gi▫ān kẖand mėh gi▫ān parcẖand. Ŧithai nāḏ binoḏ kod anand. Saram kẖand kī baṇī rūp.
Ŧithai gẖāṛaṯ gẖaṛī▫ai bahuṯ anūp. Ŧā kī▫ā galā kathī▫ā nā jāhi. Je ko kahai picẖẖai pacẖẖuṯā▫e.
Ŧithai gẖaṛī▫ai suraṯ maṯ man buḏẖ. Ŧithai gẖaṛī▫ai surā siḏẖā kī suḏẖ. ||36||




ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਤਿਥੈ ਜੋਧ ਮਹਾਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰ ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੇ ਲੋਅ ॥

Karam kẖand kī baṇī jor. Ŧithai hor na ko▫ī hor. Ŧithai joḏẖ mahābal sūr.
Ŧin mėh rām rahi▫ā bẖarpūr. Ŧithai sīṯo sīṯā mahimā māhi. Ŧā ke rūp na kathne jāhi.
Nā ohi marėh na ṯẖāge jāhi. Jin kai rām vasai man māhi. Ŧithai bẖagaṯ vasėh ke lo▫a.




ਕਰਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥
ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਅੰਤ ॥ ਤਿਥੈ ਲੋਅ ਲੋਅ ਆਕਾਰ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥

Karahi anand sacẖā man so▫e. Sacẖ kẖand vasai nirankār. Kar kar vekẖai naḏar nihāl.
Ŧithai kẖand mandal varbẖand. Je ko kathai ṯa anṯ na anṯ. Ŧithai lo▫a lo▫a ākār.
Jiv jiv hukam ṯivai ṯiv kār. Vekẖai vigsai kar vīcẖār. Nānak kathnā karṛā sār. ||37||




ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥
ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥
ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥੩੮॥

Jaṯ pāhārā ḏẖīraj suni▫ār. Ahraṇ maṯ veḏ hathī▫ār.
Bẖa▫o kẖalā agan ṯap ṯā▫o. Bẖāʼndā bẖā▫o amriṯ ṯiṯ dẖāl. Gẖaṛī▫ai sabaḏ sacẖī taksāl.
Jin ka▫o naḏar karam ṯin kār. Nānak naḏrī naḏar nihāl. ||38||




ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

Slok.
Pavaṇ gurū pāṇī piṯā māṯā ḏẖaraṯ mahaṯ. Ḏivas rāṯ ḏu▫e ḏā▫ī ḏā▫i▫ā kẖelai sagal jagaṯ.
Cẖang▫ā▫ī▫ā buri▫ā▫ī▫ā vācẖai ḏẖaram haḏūr. Karmī āpo āpṇī ke neṛai ke ḏūr.
Jinī nām ḏẖi▫ā▫i▫ā ga▫e maskaṯ gẖāl. Nānak ṯe mukẖ ujle keṯī cẖẖutī nāl. ||1||
Waheguru Ji Ka Khalsa || Waheguru Ji Ki Fateh ||












Guide To Discover Sikhism |   Guide To Becoming A Pure Sikh|   Guide To Carrying Out Nitnem