• Facebook icon
  • Twitter icon
  • You Tube icon

    Search  

Sri Guru Granth Sahib Ji

Learn Jaap Sahib









Play, read, listen and learn with the full length audio.









ਸਤਿਗੁਰ ਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥

॥ ਜਾਪੁ ॥ ਸ੍ਰੀ ਮੁਖਵਾਕ ਪਾਤਿਸਾਹੀ ੧੦ ॥ ਛਪੈ ਛੰਦ ॥ ਤ੍ਵਪ੍ਰਸਾਦਿ ॥

Ik▫Oaʼnkār
Saṯgur Prasaāḏh. Sri Waheguru Ji Ki Fateh.
Jaap. Patshahi Dasvi. Chhapai chhandh. Tav Prasaāḏh.




ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿਜੈ ॥

Cha'kr chihan ar baran jaat ar paat nahin jih.
Roop rang ar rekh bhekh kouoo kahi na sakat kih.
Achal moorat anabhu prakaas amitoj kahi'jai.




ਕੋਟਿ ਇੰਦ੍ਰ ਇੰਦ੍ਰਾਣਿ ਸਾਹੁ ਸਾਹਾਣਿ ਗਣਿਜੈ ॥
ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ ॥
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧॥

Kot eindhr eindhraan saahi saahaan gani'jai.
Tirabhavan maheep sur nar asur net net ban tiran kahat.
Tavai sarab naam kathai kavan karam naam baranat sumat ||1||




ਭੁਜੰਗ ਪ੍ਰਯਾਤ ਛੰਦ ॥
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤ੍ਵੰ ਅਰੂਪੇ ॥ ਨਮਸਤ੍ਵੰ ਅਨੂਪੇ ॥੨॥
ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥ ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥
ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥੪॥

Bhujang Prayaat Chhandh.
Namasatavain akaale. Namasatavain kirapaale. Namastang aroope. Namastang anoope ||2||
Namastang abhekhe. Namastang alekhe. Namastang akaae. Namastang ajaae ||3||
Namastang aganje. Namastang abhanje. Namastang anaame. Namastang attaame ||4||




ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥੫॥
ਨਮਸਤੰ ਅਜੀਤੇ ॥ ਨਮਸਤੰ ਅਭੀਤੇ ॥ ਨਮਸਤੰ ਅਬਾਹੇ ॥ ਨਮਸਤੰ ਅਢਾਹੇ ॥੬॥
ਨਮਸਤੰ ਅਨੀਲੇ ॥ ਨਮਸਤੰ ਅਨਾਦੇ ॥ ਨਮਸਤੰ ਅਛੇਦੇ ॥ ਨਮਸਤੰ ਅਗਾਧੇ ॥੭॥
ਨਮਸਤੰ ਅਗੰਜੇ॥ ਨਮਸਤੰ ਅਭੰਜੇ ॥ ਨਮਸਤੰ ਉਦਾਰੇ ॥ ਨਮਸਤੰ ਅਪਾਰੇ ॥੮॥

Namastang akaraman. Namastang adharaman. Namastang anaaman. Namastang adhaaman ||5||
Namastang ajeete. Namastang abheete. Namastang abaahe. Namastang addaahe ||6||
Namastang aneele. Namastang anaadhe. Namastang achhedhe. Namastang agaadhe ||7||
Namastang aganje. Namastang abhanje. Namastang audhaare. Namastang apaare ||8||




ਨਮਸਤੰ ਸੁ ਏਕੈ ॥ ਨਮਸਤੰ ਅਨੇਕੈ ॥ ਨਮਸਤੰ ਅਭੂਤੇ ॥ ਨਮਸਤੰ ਅਜੂਪੇ ॥੯॥
ਨਮਸਤੰ ਨ੍ਰਿਕਰਮੇ ॥ ਨਮਸਤੰ ਨ੍ਰਿਭਰਮੇ ॥ ਨਮਸਤੰ ਨ੍ਰਿਦੇਸੇ ॥ ਨਮਸਤੰ ਨ੍ਰਿਭੇਸੇ ॥੧੦॥
ਨਮਸਤੰ ਨ੍ਰਿਨਾਮੇ ॥ ਨਮਸਤੰ ਨ੍ਰਿਕਾਮੇ ॥ ਨਮਸਤੰ ਨ੍ਰਿਧਾਤੇ ॥ ਨਮਸਤੰ ਨ੍ਰਿਘਾਤੇ ॥੧੧॥
ਨਮਸਤੰ ਨ੍ਰਿਧੂਤੇ ॥ ਨਮਸਤੰ ਅਭੂਤੇ ॥ ਨਮਸਤੰ ਅਲੋਕੇ ॥ ਨਮਸਤੰ ਅਸੋਕੇ ॥੧੨॥

Namastang su ekai. Namastang anekai. Namastang abhoote. Namastang ajoope ||9||
Namastang nirkarame. Namastang nirbharame. Namastang nirdhese. Namastang nirbhese ||10||
Namastang nirnaame. Namastang nirkaame. Namastang nirdhaate. Namastang nirghaate ||11||
Namastang nirdhoote. Namastang abhoote. Namastang aloke. Namastang asoke ||12||




ਨਮਸਤੰ ਨ੍ਰਿਤਾਪੇ ॥ ਨਮਸਤੰ ਅਥਾਪੇ ॥ ਨਮਸਤੰ ਤ੍ਰਿਮਾਨੇ ॥ ਨਮਸਤੰ ਨਿਧਾਨੇ ॥੧੩॥
ਨਮਸਤੰ ਅਗਾਹੇ ॥ ਨਮਸਤੰ ਅਬਾਹੇ ॥ ਨਮਸਤੰ ਤ੍ਰਿਬਰਗੇ ॥ ਨਮਸਤੰ ਅਸਰਗੇ ॥੧੪॥
ਨਮਸਤੰ ਪ੍ਰਭੋਗੇ ॥ ਨਮਸਤੰ ਸੁਜੋਗੇ ॥ ਨਮਸਤੰ ਅਰੰਗੇ ॥ ਨਮਸਤੰ ਅਭੰਗੇ ॥੧੫॥
ਨਮਸਤੰ ਅਗੰਮੇ ॥ ਨਮਸਤਸਤੁ ਰੰਮੇ ॥ ਨਮਸਤੰ ਜਲਾਸਰੇ ॥ ਨਮਸਤੰ ਨਿਰਾਸਰੇ ॥੧੬॥

Namastang nirataape. Namastang athaape. Namastang tiramaane. Namastang nidhaane ||13||
Namastang agaahe. Namastang abaahe. Namastang tirabarage. Namastang asarage ||14||
Namastang prabhoge. Namastang sujoge. Namastang arange. Namastang abhange ||15||
Namastang aganme. Namasatasat ranme. Namastang jalaasare. Namastang niraasare ||16||




ਨਮਸਤੰ ਅਜਾਤੇ ॥ ਨਮਸਤੰ ਅਪਾਤੇ ॥ ਨਮਸਤੰ ਅਮਜਬੇ ॥ ਨਮਸਤਸਤੁ ਅਜਬੇ ॥੧੭॥
ਅਦੇਸੰ ਅਦੇਸੇ ॥ ਨਮਸਤੰ ਅਭੇਸੇ ॥ ਨਮਸਤੰ ਨ੍ਰਿਧਾਮੇ ॥ ਨਮਸਤੰ ਨ੍ਰਿਬਾਮੇ ॥੧੮॥
ਨਮੋ ਸਰਬ ਕਾਲੇ ॥ ਨਮੋ ਸਰਬ ਦਿਆਲੇ ॥ ਨਮੋ ਸਰਬ ਰੂਪੇ ॥ ਨਮੋ ਸਰਬ ਭੂਪੇ ॥੧੯॥
ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥ ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ ॥੨੦॥

Namastang ajaate. Namastang apaate. Namastang amajabe. Namasatasat ajabe ||17||
Adhesan adhese. Namastang abhese. Namastang niradhaame. Namastang nirabaame ||18||
Namo sarab kaale. Namo sarab dhiaale. Namo sarab roope. Namo sarab bhoope ||19||
Namo sarab khaape. Namo sarab thaape. Namo sarab kaale. Namo sarab paale ||20||




ਨਮਸਤਸਤੁ ਦੇਵੈ ॥ ਨਮਸਤੰ ਅਭੇਵੈ ॥ ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧॥
ਨਮੋ ਸਰਬ ਗਉਨੇ ॥ ਨਮੋ ਸਰਬ ਭਉਨੇ ॥ ਨਮੋ ਸਰਬ ਰੰਗੇ ॥ ਨਮੋ ਸਰਬ ਭੰਗੇ ॥੨੨॥
ਨਮੋ ਕਾਲ ਕਾਲੇ ॥ ਨਮਸਤਸਤੁ ਦਿਆਲੇ ॥ ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥
ਨਮਸਤੰ ਜਰਾਰੰ ॥ ਨਮਸਤੰ ਕ੍ਰਿਤਾਰੰ ॥ ਨਮੋ ਸਰਬ ਧੰਧੇ ॥ ਨਮੋ ਸਤ ਅਬੰਧੇ ॥੨੪॥

Namasatasat dhevai. Namastang abhevai. Namastang ajaname. Namastang subaname ||21||
Namo sarab gaune. Namo sarab bhaune. Namo sarab range. Namo sarab bhange ||22||
Namo kaal kaale. Namasatasat dhiaale. Namastang abarane. Namastang amarane ||23||
Namastang jaraaran. Namastang kirataaran. Namo sarab dhandhe. Namo sat abandhe ||24||




ਨਮਸਤੰ ਨ੍ਰਿਸਾਕੇ ॥ ਨਮਸਤੰ ਨ੍ਰਿਬਾਕੇ ॥ ਨਮਸਤੰ ਰਹੀਮੇ ॥ ਨਮਸਤੰ ਕਰੀਮੇ ॥੨੫॥
ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ ਨਮਸਤਸਤੁ ਰਾਗੇ ॥ ਨਮਸਤੰ ਸੁਹਾਗੇ ॥੨੬॥
ਨਮੋ ਸਰਬ ਸੋਖੰ ॥ ਨਮੋ ਸਰਬ ਪੋਖੰ ॥ ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥੨੭॥
ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ ਨਮੋ ਸਰਬ ਦਿਆਲੇ ॥ ਨਮੋ ਸਰਬ ਪਾਲੇ ॥੨੮॥

Namastang nirasaake. Namastang nirabaake. Namastang raheeme. Namastang kareeme ||25||
Namastang anante. Namastang mahante. Namasatasat raage. Namastang suhaage ||26||
Namo sarab sokhan. Namo sarab pokhan. Namo sarab karataa. Namo sarab harataa ||27||
Namo jog joge. Namo bhog bhoge. Namo sarab dhiaale. Namo sarab paale ||28||




ਚਾਚਰੀ ਛੰਦ ॥ ਤ੍ਵਪ੍ਰਸਾਦਿ ॥
ਅਰੂਪ ਹੈਂ ॥ ਅਨੂਪ ਹੈਂ ॥ ਅਜੂ ਹੈਂ ॥ ਅਭੂ ਹੈਂ ॥੨੯॥
ਅਲੇਖ ਹੈਂ ॥ ਅਭੇਖ ਹੈਂ ॥ ਅਨਾਮ ਹੈਂ ॥ ਅਕਾਮ ਹੈਂ ॥੩੦॥
ਅਧੇ ਹੈਂ ॥ ਅਭੇ ਹੈਂ ॥ ਅਜੀਤ ਹੈਂ ॥ ਅਭੀਤ ਹੈਂ ॥੩੧॥
ਤ੍ਰਿਮਾਨ ਹੈਂ ॥ ਨਿਧਾਨ ਹੈਂ ॥ ਤ੍ਰਿਬਰਗ ਹੈ ॥ ਅਸਰਗ ਹੈਂ ॥੩੨॥
ਅਨੀਲ ਹੈਂ ॥ ਅਨਾਦਿ ਹੈਂ ॥ ਅਜੇ ਹੈਂ ॥ ਅਜਾਦਿ ਹੈਂ ॥੩੩॥

Chaacharee Chhandh. Tav Prasaadh.
Aroop hai(n). Anoop hai(n). Ajoo hai(n). Abhoo hai(n) ||29||
Alekh hai(n). Abhekh hai(n). Anaam hai(n). Akaam hai(n) ||30||
Adhe hai(n). Abhe hai(n). Ajeet hai(n). Abheet hai(n) ||31||
Tiramaan hai(n). Nidhaan hai(n). Tirabarag hai. Asarag hai(n) ||32||
Aneel hai(n). Anaadhi hai(n). Aje hai(n). Ajaadhi hai(n) ||33||




ਅਜਨਮ ਹੈਂ ॥ ਅਬਰਨ ਹੈਂ ॥ ਅਭੂਤ ਹੈਂ ॥ ਅਭਰਨ ਹੈਂ ॥੩੪॥
ਅਗੰਜ ਹੈਂ ॥ ਅਭੰਜ ਹੈਂ ॥ ਅਝੂਝ ਹੈਂ ॥ ਅਝੰਝ ਹੈਂ ॥੩੫॥
ਅਮੀਕ ਹੈਂ ॥ ਰਫ਼ੀਕ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੩੬॥
ਨ੍ਰਿਬੂਝ ਹੈਂ ॥ ਅਸੂਝ ਹੈਂ ॥ ਅਕਾਲ ਹੈਂ ॥ ਅਜਾਲ ਹੈਂ ॥੩੭॥
ਅਲਾਹ ਹੈਂ ॥ ਅਜਾਹ ਹੈਂ ॥ ਅਨੰਤ ਹੈਂ ॥ ਮਹੰਤ ਹੈਂ ॥੩੮॥

Ajanam hai(n). Abaran hai(n). Abhoot hai(n). Abharan hai(n) ||34||
Aganj hai(n). Abhanj hai(n). Ajhoojh hai(n). Ajhanjh hai(n) ||35||
Ameek hai(n). Rapheek hai(n). Adhandh hai(n). Abandh hai(n) ||36||
Nirboojh hai(n). Asoojh hai(n). Akaal hai(n). Ajaal hai(n) ||37||
Alaeh hai(n). Ajaeh hai(n). Anant hai(n). Mahant hai(n) ||38||




ਅਲੀਕ ਹੈਂ ॥ ਨ੍ਰਿਸ੍ਰੀਕ ਹੈਂ ॥ ਨ੍ਰਿਲੰਭ ਹੈਂ ॥ ਅਸੰਭ ਹੈਂ ॥੩੯॥
ਅਗੰਮ ਹੈਂ ॥ ਅਜੰਮ ਹੈਂ ॥ ਅਭੂਤ ਹੈਂ ॥ ਅਛੂਤ ਹੈਂ ॥੪੦॥
ਅਲੋਕ ਹੈਂ ॥ ਅਸੋਕ ਹੈਂ ॥ ਅਕਰਮ ਹੈਂ ॥ ਅਭਰਮ ਹੈਂ ॥੪੧॥
ਅਜੀਤ ਹੈਂ ॥ ਅਭੀਤ ਹੈਂ ॥ ਅਬਾਹ ਹੈਂ ॥ ਅਗਾਹ ਹੈਂ ॥੪੨॥
ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ ॥ ਫਿਰਿ ਏਕ ਹੈਂ ॥੪੩॥

Aleek hai(n). Nirsreek hai(n). Nirlanbh hai(n). Asanbh hai(n) ||39||
Aganm hai(n). Ajanm hai(n). Abhoot hai(n). Achhoot hai(n) ||40||
Alok hai(n). Asok hai(n). Akaram hai(n). Abharam hai(n) ||41||
Ajeet hai(n). Abheet hai(n). Abaeh hai(n). Agaeh hai(n) ||42||
Amaan hai(n). Nidhaan hai(n). Anek hai(n). Fir ek hai(n) ||43||




ਭੁਜੰਗ ਪ੍ਰਯਾਤ ਛੰਦ ॥
ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥ ਨਮੋ ਦੇਵ ਦੇਵੇ ॥ ਅਭੇਖੀ ਅਭੇਵੇ ॥੪੪॥
ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥
ਅਨੰਗੀ ਅਨਾਥੇ ॥ ਨ੍ਰਿਸੰਗੀ ਪ੍ਰਮਾਥੇ ॥ ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥

Bhujang Prayaat Chhandh.
Namo sarab maane. Samasatee nidhaane. Namo dhev dheve. Abhekhee abheve ||44||
Namo kaal kaale. Namo sarab paale. Namo sarab gaune. Namo sarab bhaune ||45||
Anangee anaathe. Nirasangee pramaathe. Namo bhaan bhaane. Namo maan maane ||46||




ਨਮੋ ਚੰਦ੍ਰ ਚੰਦ੍ਰੇ ॥ ਨਮੋ ਭਾਨ ਭਾਨੇ ॥ ਨਮੋ ਗੀਤ ਗੀਤੇ ॥ ਨਮੋ ਤਾਨ ਤਾਨੇ ॥੪੭॥
ਨਮੋ ਨ੍ਰਿੱਤ ਨ੍ਰਿੱਤੇ ॥ ਨਮੋ ਨਾਦ ਨਾਦੇ ॥ ਨਮੋ ਪਾਨ ਪਾਨੇ ॥ ਨਮੋ ਬਾਦ ਬਾਦੇ ॥੪੮॥
ਅਨੰਗੀ ਅਨਾਮੇ ॥ ਸਮਸਤੀ ਸਰੂਪੇ ॥ ਪ੍ਰਭੰਗੀ ਪ੍ਰਮਾਥੇ ॥ ਸਮਸਤੀ ਬਿਭੂਤੇ ॥੪੯॥

Namo chandhr chandhre. Namo bhaan bhaane. Namo geet geete. Namo taan taane ||47||
Namo nirat nirate. Namo naadh naadhe. Namo paan paane. Namo baadh baadhe ||48||
Anangee anaame. Samasatee saroope. Prabhangee pramaathe. Samasatee bibhoote ||49||




ਕਲੰਕੰ ਬਿਨਾ ਨੇਕਲੰਕੀ ਸਰੂਪੇ ॥ ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੫੦॥
ਨਮੋ ਜੋਗ ਜੋਗੇਸ੍ਵਰੰ ਪਰਮ ਸਿੱਧੇ ॥ ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੫੧॥
ਨਮੋ ਸਸਤ੍ਰ ਪਾਣੇ ॥ ਨਮੋ ਅਸਤ੍ਰ ਮਾਣੇ ॥ ਨਮੋ ਪਰਮ ਗਿਆਤਾ ॥ ਨਮੋ ਲੋਕ ਮਾਤਾ ॥੫੨॥
ਅਭੇਖੀ ਅਭਰਮੀ ਅਭੋਗੀ ਅਭੁਗਤੇ ॥ ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੫੩॥

Kalankan binaa nekalankee saroope. Namo raaj raajesavairan param roope ||50||
Namo jog jogesavairan param si'dhe. Namo raaj raajesavairan param bira'dhe ||51||
Namo sasatr paane. Namo asatr maane. Namo param giaataa. Namo lok maataa ||52||
Abhekhee abharamee abhogee abhugate. Namo jog jogesavairan param jugate ||53||




ਨਮੋ ਨਿੱਤ ਨਾਰਾਇਣੇ ਕਰੂਰ ਕਰਮੇ ॥ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥
ਨਮੋ ਰੋਗ ਹਰਤਾ ਨਮੋ ਰਾਗ ਰੂਪੇ ॥ ਨਮੋ ਸਾਹ ਸਾਹੰ ਨਮੋ ਭੂਪ ਭੂਪੇ ॥੫੫॥
ਨਮੋ ਦਾਨ ਦਾਨੇ ਨਮੋ ਮਾਨ ਮਾਨੇ ॥ ਨਮੋ ਰੋਗ ਰੋਗੇ ਨਮਸਤੰ ਸਨਾਨੇ ॥੫੬॥
ਨਮੋ ਮੰਤ੍ਰ ਮੰਤ੍ਰੰ ॥ ਨਮੋ ਜੰਤ੍ਰ ਜੰਤ੍ਰੰ ॥ ਨਮੋ ਇਸਟ ਇਸਟੇ ॥ ਨਮੋ ਤੰਤ੍ਰ ਤੰਤ੍ਰੰ ॥੫੭॥

Namo ni't naaraaeine karoor karame. Namo pret apret dheve sudharame ||54||
Namo rog harataa namo raag roope. Namo saeh saahan namo bhoop bhoope ||55||
Namo dhaan dhaane namo maan maane. Namo rog roge namasatan eisanaane ||56||
Namo mantr mantran. Namo jantr jantran. Namo eisat eisate. Namo tantr tantran ||57||




ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ॥ ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੫੮॥
ਸਦਾ ਸਿਧਿਦਾ ਬੁਧਿਦਾ ਬ੍ਰਿਧਿ ਕਰਤਾ ॥ ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥
ਪਰੰ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ॥ ਸਦਾ ਸਰਬਦਾ ਸਿਧਿ ਦਾਤਾ ਦਿਆਲੰ ॥੬੦॥
ਅਛੇਦੀ ਅਭੇਦੀ ਅਨਾਮੰ ਅਕਾਮੰ ॥ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥

Sadhaa sa'chadhaanandh saraban pranaasee. Anoope aroope samasatul nivaasee ||58||
Sadhaa si'dhadhaa ba'dhadhaa bira'dh karataa. Adho auradh aradhan aghan ogh harataa ||59||
Param param paramesavairan prochh paalan. Sadhaa sarabadhaa si'dh dhaataa dhiaalan ||60||
Achhedhee abhedhee anaaman akaaman. Samasato paraajee samasatasat dhaaman ||61||




ਤੇਰਾ ਜੋਰੁ ॥ ਚਾਚਰੀ ਛੰਦ ॥
ਜਲੇ ਹੈਂ ॥ ਥਲੇ ਹੈਂ ॥ ਅਭੀਤ ਹੈਂ ॥ ਅਭੇ ਹੈਂ ॥੬੨॥
ਪ੍ਰਭੂ ਹੈਂ ॥ ਅਜੂ ਹੈਂ ॥ ਅਦੇਸ ਹੈਂ ॥ ਅਭੇਸ ਹੈਂ ॥੬੩॥
ਭੁਜੰਗ ਪ੍ਰਯਾਤ ਛੰਦ ॥
ਅਗਾਧੇ ਅਬਾਧੇ ॥ ਅਨੰਦੀ ਸਰੂਪੇ ॥ ਨਮੋ ਸਰਬ ਮਾਨੇ ॥ ਸਮਸਤੀ ਨਿਧਾਨੇ ॥੬੪॥
ਨਮਸਤ੍ਵੰ ਨ੍ਰਿਨਾਥੇ ॥ ਨਮਸਤ੍ਵੰ ਪ੍ਰਮਾਥੇ ॥ ਨਮਸਤ੍ਵੰ ਅਗੰਜੇ ॥ ਨਮਸਤ੍ਵੰ ਅਭੰਜੇ ॥੬੫॥
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਅਪਾਲੇ ॥ ਨਮੋ ਸਰਬ ਦੇਸੇ ॥ ਨਮੋ ਸਰਬ ਭੇਸੇ ॥੬੬॥

Teraa Jor. Chaacharee Chhandh.
Jale hai(n). Thale hai(n). Abheet hai(n). Abhe hai(n) ||62||
Prabhoo hai(n). Ajoo hai(n). Adhes hai(n). Abhes hai(n) ||63||
Bhujang Prayaat Chhandh.
Agaadhe abaadhe. Anandhee saroope. Namo sarab maane. Samasatee nidhaane ||64||
Namasatavain niranaathe. Namasatavain pramaathe. Namasatavain aganje. Namasatavain abhanje ||65||
Namasatavain akaale. Namasatavain apaale. Namo sarab dhese. Namo sarab bhese ||66||




ਨਮੋ ਰਾਜ ਰਾਜੇ ॥ ਨਮੋ ਸਾਜ ਸਾਜੇ ॥ ਨਮੋ ਸਾਹ ਸਾਹੇ॥ ਨਮੋ ਮਾਹ ਮਾਹੇ ॥੬੭॥
ਨਮੋ ਗੀਤ ਗੀਤੇ ॥ ਨਮੋ ਪ੍ਰੀਤਿ ਪ੍ਰੀਤੇ ॥ ਨਮੋ ਰੋਖ ਰੋਖੇ ॥ ਨਮੋ ਸੋਖ ਸੋਖੇ ॥੬੮॥
ਨਮੋ ਸਰਬ ਰੋਗੇ ॥ ਨਮੋ ਸਰਬ ਭੋਗੇ ॥ ਨਮੋ ਸਰਬ ਜੀਤੰ ॥ ਨਮੋ ਸਰਬ ਭੀਤੰ ॥੬੯॥

Namo raaj raaje. Namo saaj saaje. Namo saeh saahe|| namo maeh maahe ||67||
Namo geet geete. Namo preet preete. Namo rokh rokhe. Namo sokh sokhe ||68||
Namo sarab roge. Namo sarab bhoge. Namo sarab jeetan. Namo sarab bheetan ||69||




ਨਮੋ ਸਰਬ ਗਿਆਨੰ ॥ ਨਮੋ ਪਰਮ ਤਾਨੰ ॥ ਨਮੋ ਸਰਬ ਮੰਤ੍ਰੰ ॥ ਨਮੋ ਸਰਬ ਜੰਤ੍ਰੰ ॥੭੦॥
ਨਮੋ ਸਰਬ ਦ੍ਰਿੱਸੰ ॥ ਨਮੋ ਸਰਬ ਕ੍ਰਿੱਸੰ ॥ ਨਮੋ ਸਰਬ ਰੰਗੇ ॥ ਤ੍ਰਿਭੰਗੀ ਅਨੰਗੇ ॥੭੧॥
ਨਮੋ ਜੀਵ ਜੀਵੰ ਨਮੋ ਬੀਜ ਬੀਜੇ ॥ ਅਖਿੱਜੇ ਅਭਿੱਜੇ ॥ ਸਮਸਤੰ ਪ੍ਰਸਿੱਜੇ ॥੭੨॥
ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ ॥ ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ॥੭੩॥

Namo sarab giaanan. Namo param taanan. Namo sarab mantran. Namo sarab jantran ||70||
Namo sarab dhira'san. Namo sarab kira'san. Namo sarab range. Tirabhangee anange ||71||
Namo jeev jeevan namo beej beeje. Akhi'je abhi'je. Samasatan prasi'je ||72||
Kirpaalan saroope kukaraman pranaasee. Sadhaa sarabadhaa ridhi sidhan nivaasee ||73||




ਚਰਪਟ ਛੰਦ ॥ ਤ੍ਵਪ੍ਰਸਾਦਿ ॥
ਅੰਮ੍ਰਿਤ ਕਰਮੇ ॥ ਅੰਬ੍ਰਿਤ ਧਰਮੇ ॥ ਅਖਿਲ ਜੋਗੇ ॥ ਅਚਲ ਭੋਗੇ ॥੭੪॥
ਅਚਲ ਰਾਜੇ ॥ ਅਟਲ ਸਾਜੇ ॥ ਅਖਲ ਧਰਮੰ ॥ ਅਲਖ ਕਰਮੰ ॥੭੫॥
ਸਰਬੰ ਦਾਤਾ ॥ ਸਰਬੰ ਗਿਆਤਾ ॥ ਸਰਬੰ ਭਾਨੇ ॥ ਸਰਬੰ ਮਾਨੇ ॥੭੬॥
ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥ ਸਰਬੰ ਭੁਗਤਾ ॥ ਸਰਬੰ ਜੁਗਤਾ ॥੭੭॥
ਸਰਬੰ ਦੇਵੰ ॥ ਸਰਬੰ ਭੇਵੰ ॥ ਸਰਬੰ ਕਾਲੇ ॥ ਸਰਬੰ ਪਾਲੇ ॥੭੮॥

Charpat Chhandh. Tav Prasaadh.
Amrit karame. Anbrit dharame. Akha'l joge. A'chal bhoge ||74||
Acha'l raaje. Ata'l saaje. Akha'l dharaman. Ala'kh karaman ||75||
Saraban dhaataa. Saraban giaataa. Saraban bhaane. Saraban maane ||76||
Saraban praanan. Saraban traanan. Saraban bhugataa. Saraban jugataa ||77||
Saraban dhevan. Saraban bhevan. Saraban kaale. Saraban paale ||78||




ਰੂਆਲ ਛੰਦ ॥ ਤ੍ਵਪ੍ਰਸਾਦਿ ॥
ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ॥ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ॥
ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ॥ ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੭੯॥
ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ॥ ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ॥
ਦੇਸ ਅਉਰ ਨ ਭੇਸ ਜਾਕਰ ਰੂਪ ਰੇਖ ਨ ਰਾਗ ॥ ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥

Rooaal Chhandh. Tav Prasaadh.
Aadhi roop anaadhi moorat ajon purakh apaar. Sarab maan tiramaan dhev abhev aadhi audhaar.
Sarab paalak sarab ghaalak sarab ko pun kaal. Ja'tr ta'tr biraajahee avadhoot roop risaal ||79||
Naam ttaam na jaat jaakar roop rang na rekh. Aadhi purakh audhaar moorat ajon aadhi asekh.
Dhes aaur na bhes jaakar roop rekh na raag. Ja'tr ta'tr dhisaa visaa hue failio anuraag ||80||




ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ॥ ਸਰਬ ਮਾਨ ਸਰਬੱਤ੍ਰ ਮਾਨ ਸਦੈਵ ਮਾਨਤ ਤਾਹਿ ॥
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ॥ ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥
ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ ॥ ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਹ ਜੇਬ ॥
ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ॥ ਚੱਕ੍ਰ ਬੱਕ੍ਰ ਫਿਰੈ ਚਤੁਰ ਚਕਿ ਮਾਨ ਹੀ ਪੁਰ ਤੀਨ ॥੮੨॥

Naam kaam biheen pekhat dhaam hoon nahi jaahi. Sarab maan saraba'tr maan sadhaiv maanat taahi.
Ek moorat anek dharasan keen roop anek. Khel khel akhel khelan ant ko fir ek ||81||
Dhev bhev na jaanahee jih bedh aaur kateb. Roop rang na jaat paat su jaane'ee kih jeb.
Taat maat na jaat jaakar janam maran biheen. Cha'kr ba'kr firai chatur cha'k maan hee pur teen ||82||




ਲੋਕ ਚਉਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪੁ ॥ ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪੁ ॥
ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ ॥ ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥
ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ॥ ਧਰਮ ਧਾਮ ਸੁ ਭਰਮ ਰਹਤ ਅਭੂਤ ਅਲਖ ਅਭੇਸ ॥
ਅੰਗ ਰਾਗ ਨ ਰੰਗ ਜਾ ਕਹਿ ਜਾਤਿ ਪਾਤਿ ਨ ਨਾਮ ॥ ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥

Lok chaudheh ke bikhai jag jaape'ee jih jaap. Aadhi dhev anaadhi moorat thaapio sabai jih thaap.
Param roop puneet moorat pooran purakh apaar. Sarab bisavai rachio suyanbhav garan bhanjanahaar ||83||
Kaal heen kalaa sanjugat akaal purakh adhes. Dharam dhaam su bharam rahat abhoot alakh abhes.
Ang raag na rang jaakeh jaat paat na naam. Garab ganjan dhusat bhanjan mukat dhaaeik kaam ||84||




ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ॥ ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ॥
ਅੰਹ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥
ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥ ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ ॥
ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ ॥ ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ ॥੮੬॥

Aap roop ameek anausatat ek purakh avadhoot. Garab ganjan sarab bhanjan aadhi roop asoot.
Ang heen abhang anaatam ek purakh apaar. Sarab laaeik sarab ghaaeik sarab ko pratipaar ||85||
Sarab gantaa sarab hantaa sarab te anabhekh. Sarab saasatr na jaanahee jih roop rang ar rekh.
Param bedh puraan jaakahi net bhaakhat nit. Kot sinmirat puraan saasatr na aave'ee vahu chit ||86||




ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥
ਗੁਨ ਗਨ ਉਦਾਰ ॥ ਮਹਿਮਾ ਅਪਾਰ ॥ ਆਸਨ ਅਭੰਗ ॥ ਉਪਮਾ ਅਨੰਗ ॥੮੭॥
ਅਨਭਉ ਪ੍ਰਕਾਸ ॥ ਨਿਸ ਦਿਨ ਅਨਾਸ ॥ ਆਜਾਨੁ ਬਾਹੁ ॥ ਸਾਹਾਨੁ ਸਾਹੁ ॥੮੮॥
ਰਾਜਾਨ ਰਾਜ ॥ ਭਾਨਾਨ ਭਾਨ ॥ ਦੇਵਾਨ ਦੇਵ ॥ ਉਪਮਾ ਮਹਾਨ ॥੮੯॥

Madhubhaar Chhandh. Tav Prasaadh.
Gun gan audhaar. Mahimaa apaar. Aasan abhang. Aupamaa anang ||87||
Anabhu prakaas. Nis dhin anaas. Aajaan baahu. Saahaan saahu ||88||
Raajaan raaj. Bhaanaan bhaan. Dhevaan dhev. Aupamaa(n) mahaan ||89||




ਇੰਦ੍ਰਾਨ ਇੰਦ੍ਰ ॥ ਬਾਲਾਨ ਬਾਲ ॥ ਰੰਕਾਨ ਰੰਕ ॥ ਕਾਲਾਨ ਕਾਲ ॥੯੦॥
ਅਨਭੂਤ ਅੰਗ॥ ਆਭਾ ਅਭੰਗ ॥ ਗਤਿ ਮਿਤਿ ਅਪਾਰ ॥ ਗੁਨ ਗਨ ਉਦਾਰ ॥੯੧॥
ਮੁਨਿ ਗਨ ਪ੍ਰਨਾਮ ॥ ਨਿਰਭੈ ਨਿਕਾਮ ॥ ਅਤਿ ਦੁਤਿ ਪ੍ਰਚੰਡ ॥ ਮਿਤ ਗਤਿ ਅਖੰਡ ॥੯੨॥
ਆਲਿਸ੍ਯ ਕਰਮ ॥ ਆਦ੍ਰਿਸ੍ਯ ਧਰਮ ॥ ਸਰਬਾ ਭਰਣਾਢਯ ॥ ਅਨਡੰਡ ਬਾਢਯ ॥੯੩॥

Eindhraan eindhr. Baalaan baal. Rankaan rank. Kaalaan kaal ||90||
Anabhoot ang|| aabhaa abhang. Gat mit apaar. Gun gan audhaar ||91||
Mun gan pranaam. Nirabhai nikaam. At dhut prachandd. Mit gat akhandd ||92||
Aalisa karam. Aadhirasa dharam. Sarabaa bharanaadday. Anaddandd baadday ||93||




ਚਾਚਰੀ ਛੰਦ ॥ ਤ੍ਵਪ੍ਰਸਾਦਿ ॥
ਗੁਬਿੰਦੇ ॥ ਮੁਕੰਦੇ ॥ ਉਦਾਰੇ ॥ ਅਪਾਰੇ ॥੯੪॥ ਹਰੀਅੰ ॥ ਕਰੀਅੰ ॥ ਨ੍ਰਿਨਾਮੇ ॥ ਅਕਾਮੇ ॥੯੫॥
ਭੁਜੰਗ ਪ੍ਰਯਾਤ ਛੰਦ ॥
ਚੱਤ੍ਰ ਚੱਕ੍ਰ ਕਰਤਾ ॥ ਚੱਤ੍ਰ ਚੱਕ੍ਰ ਹਰਤਾ ॥ ਚੱਤ੍ਰ ਚੱਕ੍ਰ ਦਾਨੇ ॥ ਚੱਤ੍ਰ ਚੱਕ੍ਰ ਜਾਨੇ ॥੯੬॥
ਚੱਤ੍ਰ ਚੱਕ੍ਰ ਵਰਤੀ ॥ ਚੱਤ੍ਰ ਚੱਕ੍ਰ ਭਰਤੀ ॥ ਚੱਤ੍ਰ ਚੱਕ੍ਰ ਪਾਲੇ ॥ ਚੱਤ੍ਰ ਚੱਕ੍ਰ ਕਾਲੇ ॥੯੭॥
ਚੱਤ੍ਰ ਚੱਕ੍ਰ ਪਾਸੇ ॥ ਚੱਤ੍ਰ ਚੱਕ੍ਰ ਵਾਸੇ ॥ ਚੱਤ੍ਰ ਚੱਕ੍ਰ ਮਾਨਯੈ ॥ ਚੱਤ੍ਰ ਚੱਕ੍ਰ ਦਾਨਯੈ ॥੯੮॥

Chaacharee Chhandh. Tav Prasaadh.
Gobindhe. Mukandhe. Audhaare. Apaare ||94|| hareean. Kareean. Niranaame. Akaame ||95||
Bhujang Prayaat Chhandh.
Cha'tar cha'kr karataa. Cha'tar cha'kr harataa. Cha'tar cha'kr dhaane. Cha'tar cha'kr jaane ||96||
Cha'tar cha'kr varatee. Cha'tar cha'kr bharatee. Cha'tar cha'kr paale. Cha'tar cha'kr kaale ||97
Cha'tar cha'kr paase. Cha'tar cha'kr vaase. Cha'tar cha'kr maanayai. Cha'tar cha'kr dhaanayai ||98||




ਚਾਚਰੀ ਛੰਦ ॥
ਨ ਸੱਤ੍ਰੈ ॥ ਨ ਮਿੱਤ੍ਰੈ ॥ ਨ ਭਰਮੰ ॥ ਨ ਭਿੱਤ੍ਰੈ ॥੯੯॥
ਨ ਕਰਮੰ ॥ ਨ ਕਾਏ ॥ ਅਜਨਮੰ ॥ ਅਜਾਏ ॥੧੦੦॥
ਨ ਚਿੱਤ੍ਰੈ ॥ ਨ ਮਿੱਤ੍ਰੈ ॥ ਪਰੇ ਹੈਂ ॥ ਪਵਿੱਤ੍ਰੈ ॥੧੦੧॥
ਪ੍ਰਿਥੀਸੈ ॥ ਅਦੀਸੈ ॥ ਅਦ੍ਰਿਸੈ ॥ ਅਕ੍ਰਿਸੈ ॥੧੦੨॥

Chaacharee Chhandh.
Na sa'trai. Na mi'trai. Na bharaman. Na bhi'trai ||99||
Na karaman. Na kaae. Ajanaman. Ajaae ||100||
Na chi'trai. Na mi'trai. Pare hai(n). Pavi'trai ||101||
Piratheesai. Adheesai. Adhirasai. Akirasai ||102||




ਭਗਵਤੀ ਛੰਦ ॥ ਤ੍ਵਪ੍ਰਸਾਦਿ ਕਥਤੇ ॥
ਕਿ ਆਛਿੱਜ ਦੇਸੈ ॥ ਕਿ ਆਭਿੱਜ ਭੇਸੈ ॥ ਕਿ ਆਗੰਜ ਕਰਮੈ ॥ ਕਿ ਆਭੰਜ ਭਰਮੈ ॥੧੦੩॥
ਕਿ ਆਭਿਜ ਲੋਕੈ ॥ ਕਿ ਆਦਿਤ ਸੋਕੈ ॥ ਕਿ ਅਵਧੂਤ ਬਰਨੈ ॥ ਕਿ ਬਿਭੂਤ ਕਰਨੈ ॥੧੦੪॥
ਕਿ ਰਾਜੰ ਪ੍ਰਭਾ ਹੈਂ ॥ ਕਿ ਧਰਮੰ ਧੁਜਾ ਹੈਂ ॥ ਕਿ ਆਸੋਕ ਬਰਨੈ ॥ ਕਿ ਸਰਬਾ ਅਭਰਨੈ ॥੧੦੫॥

Bhagavatee Chhandh. Tav Prasaadh Kathate.
Kė aachhi'j dhesai. Kė aabhi'j bhesai. Kė aaganj karamai. Kė aabhanj bharamai ||103||
Kė aabhi'j lokai. Kė aadhi't sokai. Kė avadhoot baranai. Kė bibhoot karanai ||104||
Kė raajan prabhaa hai(n). Kė dharaman dhujaa hai(n). Kė aasok baranai. Kė sarabaa abharanai ||105||




ਕਿ ਜਗਤੰ ਕ੍ਰਿਤੀ ਹੈਂ ॥ ਕਿ ਛਤ੍ਰੰ ਛਤ੍ਰੀ ਹੈਂ ॥ ਕਿ ਬ੍ਰਹਮੰ ਸਰੂਪੈ ॥ ਕਿ ਅਨਭਉ ਅਨੂਪੈ ॥੧੦੬॥
ਕਿ ਆਦਿ ਅਦੇਵ ਹੈਂ ॥ ਕਿ ਆਪਿ ਅਭੇਵ ਹੈਂ ॥ ਕਿ ਚਿੱਤ੍ਰੰ ਬਿਹੀਨੈ ॥ ਕਿ ਏਕੈ ਅਧੀਨੈ ॥੧੦੭॥
ਕਿ ਰੋਜੀ ਰਜਾਕੈ ॥ ਰਹੀਮੈ ਰਿਹਾਕੈ ॥ ਕਿ ਪਾਕ ਬਿਐਬ ਹੈਂ ॥ ਕਿ ਗੈਬੁਲ ਗ਼ੈਬ ਹੈਂ ॥੧੦੮॥

Kė jagatan kiratee hai(n). Kė chhatran chhatree hai(n). Kė brahaman saroopai. Kė anabhu anoopai ||106||
Kė aadhi adhev hai(n). Kė aap abhev hai(n). Kė chi'tran biheenai. Kė ekai adheenai ||107||
Kė rojee rajaakai. Raheemai rihaakai. Kė paak biaaib hai(n). Kė gaibul g(h)aib hai(n) ||108||




ਕਿ ਅਫਵੁਲ ਗੁਨਾਹ ਹੈਂ ॥ ਕਿ ਸ਼ਾਹਾਨ ਸ਼ਾਹ ਹੈਂ ॥ ਕਿ ਕਾਰਨ ਕੁਨਿੰਦ ਹੈਂ ॥ ਕਿ ਰੋਜ਼ੀ ਦਿਹਿੰਦ ਹੈਂ ॥੧੦੯॥
ਕਿ ਰਾਜ਼ਕ ਰਹੀਮ ਹੈਂ ॥ ਕਿ ਕਰਮੰ ਕਰੀਮ ਹੈਂ ॥ ਕਿ ਸਰਬੰ ਕਲੀ ਹੈਂ ॥ ਕਿ ਸਰਬੰ ਦਲੀ ਹੈਂ ॥੧੧੦॥
ਕਿ ਸਰਬੱਤ੍ਰ ਮਾਨਿਯੈ ॥ ਕਿ ਸਰਬੱਤ੍ਰ ਦਾਨਿਯੈ ॥ ਕਿ ਸਰਬੱਤ੍ਰ ਗਉਨੈ ॥ ਕਿ ਸਰਬੱਤ੍ਰ ਭਉਨੈ ॥੧੧੧॥
ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸਾਜੈ ॥੧੧੨॥

Kė afavul gunaeh hai(n). Kė shaahaan shaeh hai(n). Kė kaaran kunindh hai(n). Kė rozee dhihandh hai(n) ||109||
Kė raazak raheem hai(n). Kė karaman kareem hai(n). Kė saraban kalee hai(n). Kė saraban dhalee hai(n) ||110||
Kė sarabatr maaniyai. Kė sarabatr dhaaniyai. Kė sarabatr gaunai. Kė sarabatr bhaunai ||111||
Kė sarabatr dhesai. Kė sarabatr bhesai. Kė sarabatr raajai. Kė sarabatr saajai ||112||




ਕਿ ਸਰਬੱਤ੍ਰ ਦੀਨੈ ॥ ਕਿ ਸਰਬੱਤ੍ਰ ਲੀਨੈ ॥ ਕਿ ਸਰਬੱਤ੍ਰ ਜਾਹੋ ॥ ਕਿ ਸਰਬੱਤ੍ਰ ਭਾਹੋ ॥੧੧੩॥
ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥ ਕਿ ਸਰਬੱਤ੍ਰ ਕਾਲੈ ॥ ਕਿ ਸਰਬੱਤ੍ਰ ਪਾਲੈ ॥੧੧੪॥
ਕਿ ਸਰਬੱਤ੍ਰ ਹੰਤਾ ॥ ਕਿ ਸਰਬੱਤ੍ਰ ਗੰਤਾ ॥ ਕਿ ਸਰਬੱਤ੍ਰ ਭੇਖੀ ॥ ਕਿ ਸਰਬੱਤ੍ਰ ਪੇਖੀ ॥੧੧੫॥
ਕਿ ਸਰਬੱਤ੍ਰ ਕਾਜੈ ॥ ਕਿ ਸਰਬੱਤ੍ਰ ਰਾਜੈ ॥ ਕਿ ਸਰਬੱਤ੍ਰ ਸੋਖੈ ॥ ਕਿ ਸਰਬੱਤ੍ਰ ਪੋਖੈ ॥੧੧੬॥

Kė sarabatr dheenai. Kė sarabatr leenai. Kė sarabatr jaaho. Kė sarabatr bhaaho ||113||
Kė sarabatr dhesai. Kė sarabatr bhesai. Kė sarabatr kaalai. Kė sarabatr paalai ||114||
Kė sarabatr hantaa. Kė sarabatr gantaa. Kė sarabatr bhekhee. Kė sarabatr pekhee ||115||
Kė sarabatr kaajai. Kė sarabatr raajai. Kė sarabatr sokhai. Kė sarabatr pokhai ||116||




ਕਿ ਸਰਬੱਤ੍ਰ ਤ੍ਰਾਣੈ ॥ ਕਿ ਸਰਬੱਤ੍ਰ ਪ੍ਰਾਣੈ ॥ ਕਿ ਸਰਬੱਤ੍ਰ ਦੇਸੈ ॥ ਕਿ ਸਰਬੱਤ੍ਰ ਭੇਸੈ ॥੧੧੭॥
ਕਿ ਸਰਬੱਤ੍ਰ ਮਾਨਿਯੈਂ ॥ ਸਦੈਵੰ ਪ੍ਰਧਾਨਿਯੈਂ ॥ ਕਿ ਸਰਬੱਤ੍ਰ ਜਾਪਿਯੈ ॥ ਕਿ ਸਰਬੱਤ੍ਰ ਥਾਪਿਯੈ ॥੧੧੮॥
ਕਿ ਸਰਬੱਤ੍ਰ ਭਾਨੈ ॥ ਕਿ ਸਰਬੱਤ੍ਰ ਮਾਨੈ ॥ ਕਿ ਸਰਬੱਤ੍ਰ ਇੰਦ੍ਰੈ ॥ ਕਿ ਸਰਬੱਤ੍ਰ ਚੰਦ੍ਰੈ ॥੧੧੯॥
ਕਿ ਸਰਬੰ ਕਲੀਮੈ ॥ ਕਿ ਪਰਮੰ ਫ਼ਹੀਮੈ ॥ ਕਿ ਆਕਿਲ ਅਲਾਮੈ ॥ ਕਿ ਸਾਹਿਬ ਕਲਾਮੈ ॥੧੨੦॥

Kė sarabatr traanai. Kė sarabatr praanai. Kė sarabatr dhesai. Kė sarabatr bhesai ||117||
Kė sarabatr maaniyai(n). Sadhaivan pradhaaniyai(n). Kė sarabatr jaapiyai. Kė sarabatr thaapiyai ||118||
Kė sarabatr bhaanai. Kė sarabatr maanai. Kė sarabatr eindhrai. Kė sarabatr chandhrai ||119||
Kė saraban kaleemai. Kė paraman phaheemai. Kė aakil alaamai. Kė saahib kalaamai ||120||




ਕਿ ਹੁਸਨਲ ਵਜੂ ਹੈਂ ॥ ਤਮਾਮੁਲ ਰੁਜੂ ਹੈਂ ॥ ਹਮੇਸੁਲ ਸਲਾਮੈ ॥ ਸਲੀਖਤ ਮੁਦਾਮੈਂ ॥੧੨੧॥
ਗ਼ਨੀਮੁਲ ਸ਼ਿਕਸਤੈ ॥ ਗਰੀਬੁਲ ਪਰਸਤੈ ॥ ਬਿਲੰਦੁਲ ਮਕਾਨੈ ॥ ਜ਼ਮੀਨੁਲ ਜ਼ਮਾਨੈ ॥੧੨੨॥
ਤਮੀਜ਼ੁਲ ਤਮਾਮੈਂ ॥ ਰੁਜੂਅਲ ਨਿਧਾਨੈਂ ॥ ਹਰੀਫ਼ੁਲ ਅਜੀਮੈਂ ॥ ਰਜ਼ਾਇਕ ਯਕੀਨੈ ॥੧੨੩॥
ਅਨੇਕੁਲ ਤਰੰਗ ਹੈਂ ॥ ਅਭੇਦ ਹੈਂ ਅਭੰਗ ਹੈਂ ॥ ਅਜ਼ੀਜ਼ੁਲ ਨਿਵਾਜ਼ ਹੈਂ ॥ ਗ਼ਨੀਮੁਲ ਖਿਰਾਜ ਹੈਂ ॥੧੨੪॥

Kė husanal vajoo hai(n). Tamaamul rujoo hai(n). Hamesul salaamai. Saleekhat mudhaamai(n) ||121||
G(h)neemul shikasatai. Gareebul parasatai. Bilandhul makaanai(n). Zameenul zamaanai(n) ||122||
Tameezul tamaamai(n). Rujooal nidhaanai(n). Hareephul ajeemai(n). Razaaeik yakeenai(n) ||123||
Anekul tarang hai(n). Abhedh hai(n) abhang hai(n). Azeezul nivaaz hai(n). G(h)neemul khiraaj hai(n) ||124||




ਨਿਰੁਕਤ ਸਰੂਪ ਹੈਂ ॥ ਤ੍ਰਿਮੁਕਤਿ ਬਿਭੂਤ ਹੈਂ ॥ ਪ੍ਰਭੁਗਤਿ ਪ੍ਰਭਾ ਹੈਂ ॥ ਸੁਜੁਗਤਿ ਸੁਧਾ ਹੈਂ ॥੧੨੫॥
ਸਦੈਵੰ ਸਰੂਪ ਹੈਂ ॥ ਅਭੇਦੀ ਅਨੂਪ ਹੈਂ ॥ ਸਮਸਤੋ ਪਰਾਜ ਹੈਂ ॥ ਸਦਾ ਸਰਬ ਸਾਜ ਹੈਂ ॥੧੨੬॥
ਸਮਸਤੁਲ ਸਲਾਮ ਹੈਂ ॥ ਸਦੈਵਲ ਅਕਾਮ ਹੈਂ ॥ ਨ੍ਰਿਬਾਧ ਸਰੂਪ ਹੈਂ ॥ ਅਗਾਧ ਹੈਂ ਅਨੂਪ ਹੈਂ ॥੧੨੭॥
ਓਅੰ ਆਦਿ ਰੂਪੇ ॥ ਅਨਾਦਿ ਸਰੂਪੈ ॥ ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥੧੨੮॥

Nirukat saroop hai(n). Tiramukat bibhoot hai(n). Prabhugat prabhaa hai(n). Sujugat sudhaa hai(n) ||125||
Sadhaivan saroop hai(n). Abhedhee anoop hai(n). Samasato paraaj hai(n). Sadhaa sarab saaj hai(n) ||126||
Samasatul salaam hai(n). Sadhaival akaam hai(n). Nirabaadh saroop hai(n). Agaadh hai(n) anoop hai(n) ||127||
Oan aadhi roopai. Anaadhi saroopai. Anangee anaame. Tirabhangee tirakaame ||128||




ਤ੍ਰਿਬਰਗੰ ਤ੍ਰਿਬਾਧੇ ॥ ਅਗੰਜੇ ਅਗਾਧੇ ॥ ਸੁਭੰ ਸਰਬ ਭਾਗੇ ॥ ਸੁ ਸਰਬਾ ਅਨੁਰਾਗੇ ॥੧੨੯॥
ਤ੍ਰਿਭੁਗਤ ਸਰੂਪ ਹੈਂ ॥ ਅਛਿੱਜ ਹੈਂ ਅਛੂਤ ਹੈਂ ॥ ਕਿ ਨਰਕੰ ਪ੍ਰਣਾਸ ਹੈਂ ॥ ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥
ਨਿਰੁਕਤਿ ਪ੍ਰਭਾ ਹੈਂ ॥ ਸਦੈਵੰ ਸਦਾ ਹੈਂ ॥ ਬਿਭੁਗਤਿ ਸਰੂਪ ਹੈ ॥ ਪ੍ਰਜੁਗਤਿ ਅਨੂਪ ਹੈਂ ॥੧੩੧॥
ਨਿਰੁਕਤਿ ਸਦਾ ਹੈਂ ॥ ਬਿਭੁਗਤਿ ਪ੍ਰਭਾ ਹੈਂ ॥ ਅਨਉਕਤਿ ਸਰੂਪ ਹੈਂ ॥ ਪ੍ਰਜੁਗਤਿ ਅਨੂਪ ਹੈਂ ॥੧੩੨॥

Tirabaragan tirabaadhe. Aganje agaadhe. Subhan sarab bhaage. Su sarabaa anuraagai ||129||
Tirabhugat saroop hai(n). Achhi'j hai(n) achhoot hai(n). Kė narakan pranaas hai(n). Piratheeaul pravaas hai(n) ||130||
Nirukat prabhaa hai(n). Sadhaivan sadhaa hai(n). Bibhugat saroop hai(n). Prajugat anoop hai(n) ||131||
Nirukat sadhaa hai(n). Bibhugat prabhaa hai(n). Anaukat saroop hai(n). Prajugat anoop hai(n) ||132||




ਚਾਚਰੀ ਛੰਦ ॥
ਅਭੰਗ ਹੈਂ ॥ ਅਨੰਗ ਹੈਂ ॥ ਅਭੇਖ ਹੈਂ ॥ ਅਲੇਖ ਹੈਂ ॥੧੩੩॥
ਅਭਰਮ ਹੈਂ ॥ ਅਕਰਮ ਹੈਂ ॥ ਅਨਾਦਿ ਹੈਂ ॥ ਜੁਗਾਦਿ ਹੈਂ ॥੧੩੪॥
ਅਜੈ ਹੈਂ ॥ ਅਬੈ ਹੈਂ ॥ ਅਭੂਤ ਹੈਂ ॥ ਅਧੂਤ ਹੈਂ ॥੧੩੫॥
ਅਨਾਸ ਹੈਂ ॥ ਉਦਾਸ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੧੩੬॥

Chaacharee Chhandh.
Abhang hai(n). Anang hai(n). Abhekh hai(n). Alekh hai(n) ||133||
Abharam hai(n). Akaram hai(n). Anaadhi hai(n). Jugaadhi hai(n) ||134||
Ajai hai(n). Abai hai(n). Abhoot hai(n). Adhoot hai(n) ||135||
Anaas hai(n). Audhaas hai(n). Adhandh hai(n). Abandh hai(n) ||136||




ਅਭਗਤ ਹੈਂ ॥ ਬਿਰਕਤ ਹੈਂ ॥ ਅਨਾਸ ਹੈਂ ॥ ਪ੍ਰਕਾਸ ਹੈਂ ॥੧੩੭॥
ਨਿਚਿੰਤ ਹੈਂ ॥ ਸੁਨਿੰਤ ਹੈਂ ॥ ਅਲਿੱਖ ਹੈਂ ॥ ਅਦਿੱਖ ਹੈਂ ॥੧੩੮॥
ਅਲੇਖ ਹੈਂ ॥ ਅਭੇਖ ਹੈਂ ॥ ਅਢਾਹ ਹੈਂ ॥ ਅਗਾਹ ਹੈਂ ॥੧੩੯॥
ਅਸੰਭ ਹੈਂ ॥ ਅਗੰਭ ਹੈਂ ॥ ਅਨੀਲ ਹੈਂ ॥ ਅਨਾਦਿ ਹੈਂ ॥੧੪੦॥
ਅਨਿਤ ਹੈਂ ॥ ਸੁਨਿਤ ਹੈਂ ॥ ਅਜਾਤ ਹੈਂ ॥ ਅਜਾਦਿ ਹੈਂ ॥੧੪੧॥

Abhagat hai(n). Birakat hai(n). Anaas hai(n). Prakaas hai(n) ||137||
Nichint hai(n). Sunint hai(n). Ali'kh hai(n). Adhi'kh hai(n) ||138||
Alekh hai(n). Abhekh hai(n). Addaeh hai(n). Agaeh hai(n) ||139||
Asanbh hai(n). Aganbh hai(n). Aneel hai(n). Anaadhi hai(n) ||140||
Anit hai(n). Sunit hai(n). Ajaat hai(n). Ajaadhi hai(n) ||141||




ਚਰਪਟ ਛੰਦ ॥ ਤ੍ਵਪ੍ਰਸਾਦਿ ॥
ਸਰਬੰ ਹੰਤਾ ॥ ਸਰਬ ਗੰਤਾ ॥ ਸਰਬੰ ਖਿਆਤਾ ॥ ਸਰਬੰ ਗਿਆਤਾ ॥੧੪੨॥
ਸਰਬੰ ਹਰਤਾ ॥ ਸਰਬੰ ਕਰਤਾ ॥ ਸਰਬੰ ਪ੍ਰਾਣੰ ॥ ਸਰਬੰ ਤ੍ਰਾਣੰ ॥੧੪੩॥
ਸਰਬੰ ਕਰਮੰ ॥ ਸਰਬੰ ਧਰਮੰ ॥ ਸਰਬੰ ਜੁਗਤਾ ॥ ਸਰਬੰ ਮੁਕਤਾ ॥੧੪੪॥

Charapat Chhandh. Tav Prasaadh.
Saraban hantaa. Sarab gantaa. Saraban khiaataa. Saraban giaataa ||142||
Saraban harataa. Saraban karataa. Saraban praanan. Saraban traanan ||143||
Saraban karaman. Saraban dharaman. Saraban jugataa. Saraban mukataa ||144||




ਰਸਾਵਲ ਛੰਦ ॥ ਤ੍ਵਪ੍ਰਸਾਦਿ ॥
ਨਮੋ ਨਰਕ ਨਾਸੇ ॥ ਸਦੈਵੰ ਪ੍ਰਕਾਸੇ ॥ ਅਨੰਗੰ ਸਰੂਪੇ ॥ ਅਭੰਗੰ ਬਿਭੂਤੇ ॥੧੪੫॥
ਪ੍ਰਮਾਥੰ ਪ੍ਰਮਾਥੇ ॥ ਸਦਾ ਸਰਬ ਸਾਥੇ ॥ ਅਗਾਧ ਸਰੂਪੇ ॥ ਨ੍ਰਿਬਾਧ ਬਿਭੂਤੇ ॥੧੪੬॥
ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਮੇ ॥ ਨ੍ਰਿਭੰਗੀ ਸਰੂਪੇ ॥ ਸਰਬੰਗੀ ਅਨੂਪੇ ॥੧੪੭॥
ਨ ਪੋਤ੍ਰੈ ਨ ਪੁਤ੍ਰੈ॥ ਨ ਸਤ੍ਰੈ ਨ ਮਿਤ੍ਰੈ ॥ ਨ ਤਾਤੈ ਨ ਮਾਤੈ ॥ ਨ ਜਾਤੈ ਨ ਪਾਤੈ ॥੧੪੮॥
ਨ੍ਰਿਸਾਕੰ ਸਰੀਕ ਹੈਂ ॥ ਅਮਿਤੋ ਅਮੀਕ ਹੈਂ ॥ ਸਦੈਵੰ ਪ੍ਰਭਾ ਹੈਂ ॥ ਅਜੈ ਹੈਂ ਅਜਾ ਹੈਂ ॥੧੪੯॥

Rasaaval Chhandh. Tav Prasaadh.
Namo narak naase. Sadhaivan prakaase. Anangan saroope. Abhangan bibhoote ||145||
Pramaathan pramaathe. Sadhaa sarab saathe. Agaadh saroope. Nirabaadh bibhoote ||146||
Anangee anaame. Tirabhangee tirakaame. Nirabhangee saroope. Sarabangee anoope ||147||
Na potrai na putrai|| na satrai na mitrai. Na taatai na maatai. Na jaatai na paatai ||148||
Nirasaakan sareek hai(n). Amito ameek hai(n). Sadhaivan prabhaa hai(n). Ajai hai(n) ajaa hai(n) ||149||




ਭਗਵਤੀ ਛੰਦ ॥ ਤ੍ਵਪ੍ਰਸਾਦਿ ॥
ਕਿ ਜ਼ਾਹਿਰ ਜ਼ਹੂਰ ਹੈਂ ॥ ਕਿ ਹਾਜ਼ਿਰ ਹਜ਼ੂਰ ਹੈਂ ॥ ਹਮੇਸੁਲ ਸਲਾਮ ਹੈਂ ॥ ਸਮਸਤੁਲ ਕਲਾਮ ਹੈਂ ॥੧੫੦॥
ਕਿ ਸਾਹਿਬ ਦਿਮਾਗ ਹੈਂ ॥ ਕਿ ਹੁਸਨਲ ਚਰਾਗ ਹੈਂ ॥ ਕਿ ਕਾਮਲ ਕਰੀਮ ਹੈਂ ॥ ਕਿ ਰਾਜ਼ਕ ਰਹੀਮ ਹੈਂ ॥੧੫੧॥
ਕਿ ਰੋਜ਼ੀ ਦਿਹਿੰਦ ਹੈਂ ॥ ਕਿ ਰਾਜ਼ਕ ਰਹਿੰਦ ਹੈਂ ॥ ਕਰੀਮੁਲ ਕਮਾਲ ਹੈਂ ॥ ਕਿ ਹੁਸਨਲ ਜਮਾਲ ਹੈਂ ॥੧੫੨॥

Bhagavatee Chhandh. Tav Prasaadh.
Kė zaahir zahoor hai(n). Kė haazir hazoor hai(n). Hamesul salaam hai(n). Samasatul kalaam hai(n) ||150||
Kė sahib dhimaag hai(n). Kė husanal charaag hai(n). Kė kaamal kareem hai(n). Kė raazak raheem hai(n) ||151||
Kė rozee dhihandh hai(n). Kė raazak rahindh hai(n). Kareemul kamaal hai(n). Kė husanal jamaal hai(n) ||152||




ਗ਼ਨੀਮੁਲ ਖ਼ਿਰਾਜ ਹੈਂ ॥ ਗ਼ਰੀਬੁਲ ਨਿਵਾਜ਼ ਹੈਂ ॥ ਹਰਫ਼ਿੁਲ ਸ਼ਿਕੰਨ ਹੈਂ ॥ ਹਿਰਾਸੁਲ ਫਿਕੰਨ ਹੈਂ ॥੧੫੩॥
ਕਲੰਕੰ ਪ੍ਰਣਾਸ ਹੈਂ ॥ ਸਮਸਤੁਲ ਨਿਵਾਸ ਹੈਂ ॥ ਅਗੰਜੁਲ ਗਨੀਮ ਹੈਂ ॥ ਰਜਾਇਕ ਰਹੀਮ ਹੈਂ ॥੧੫੪॥
ਸਮਸਤੁਲ ਜੁਬਾਂ ਹੈਂ ॥ ਕਿ ਸਾਹਿਬ ਕਿਰਾਂ ਹੈਂ ॥ ਕਿ ਨਰਕੰ ਪ੍ਰਣਾਸ ਹੈਂ ॥ ਬਹਿਸਤੁਲ ਨਿਵਾਸ ਹੈਂ ॥੧੫੫॥
ਕਿ ਸਰਬੁਲ ਗਵੰਨ ਹੈਂ ॥ ਹਮੇਸੁਲ ਰਵੰਨ ਹੈਂ ॥ ਤਮਾਮੁਲ ਤਮੀਜ ਹੈਂ ॥ ਸਮਸਤੁਲ ਅਜੀਜ ਹੈਂ ॥੧੫੬॥

G(h)neemul khhiraaj hai(n). G(h)reebul nivaaz hai(n). Hareephul shikann hai(n). Hiraasul fikann hai(n) ||153||
Kalankan pranaas hai(n). Samasatul nivaas hai(n). Aganjul ganeem hai(n). Rajaaeik raheem hai(n) ||154||
Samasatul jubaa hai(n). Kė saahib kiraa hai(n). Kė narakan pranaas hai(n). Bahisatul nivaas hai(n) ||155||
Kė sarabul gavann hai(n). Hamesul ravann hai(n). Tamaamul tameej hai(n). Samasatul ajeej hai(n) ||156||




ਪਰੰ ਪਰਮ ਈਸ ਹੈਂ ॥ ਸਮਸਤੁਲ ਅਦੀਸ ਹੈਂ ॥ ਅਦੇਸੁਲ ਅਲੇਖ ਹੈਂ ॥ ਹਮੇਸੁਲ ਅਭੇਖ ਹੈਂ ॥੧੫੭॥
ਜ਼ਮੀਨੁਲ ਜ਼ਮਾਂ ਹੈਂ ॥ ਅਮੀਕੁਲ ਇਮਾਂ ਹੈਂ ॥ ਕਰੀਮੁਲ ਕਮਾਲ ਹੈਂ ॥ ਕਿ ਜੁਰਅਤਿ ਜਮਾਲ ਹੈਂ ॥੧੫੮॥
ਕਿ ਅਚਲੰ ਪ੍ਰਕਾਸ ਹੈਂ ॥ ਕਿ ਅਮਿਤੋ ਸੁਬਾਸ ਹੈਂ ॥ ਕਿ ਅਜਬ ਸਰੂਪ ਹੈਂ ॥ ਕਿ ਅਮਿਤੋ ਬਿਭੁੂਤ ਹੈਂ ॥੧੫੯॥
ਕਿ ਅਮਿਤੋ ਪਸਾ ਹੈਂ ॥ ਕਿ ਆਤਮ ਪ੍ਰਭਾ ਹੈਂ ॥ ਕਿ ਅਚਲੰ ਅਨੰਗ ਹੈਂ ॥ ਕਿ ਅਮਿਤੋ ਅਭੰਗ ਹੈਂ ॥੧੬੦॥

Paran param e'ees hai(n). Samasatul adhees hai(n). Adhesul alekh hai(n). Hamesul abhekh hai(n) ||157||
Zimeenul zamaa hai(n). Ameekul eimaa hai(n). Kareemul kamaal hai(n). Kė jurat jamaal hai(n) ||158||
Kė achalan prakaas hai(n). Kė amito subaas hai(n). Kė ajab saroop hai(n). Kė amito bibhoot hai(n) ||159||
Kė amito pasaa hai(n). Kė aatam prabhaa hai(n). Kė achalan anang hai(n). Kė amito abhang hai(n) ||160||




ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥
ਮੁਨਿ ਮਨਿ ਪ੍ਰਨਾਮ ॥ ਗੁਨਿ ਗਨ ਮੁਦਾਮ ॥ ਅਰਿ ਬਰ ਅਗੰਜ ॥ ਹਰਿ ਨਰ ਪ੍ਰਭੰਜ ॥੧੬੧॥
ਅਨਗਨ ਪ੍ਰਨਾਮ ॥ ਮੁਨਿ ਮਨਿ ਸਲਾਮ ॥ ਹਰਿ ਨਰ ਅਖੰਡ ॥ ਬਰ ਨਰ ਅਮੰਡ ॥੧੬੨॥
ਅਨਭਵ ਅਨਾਸ ॥ ਮੁਨਿ ਮਨਿ ਪ੍ਰਕਾਸ ॥ ਗੁਨਿ ਗਨ ਪ੍ਰਨਾਮ ॥ ਜਲ ਥਲ ਮੁਦਾਮ ॥੧੬੩॥

Madhubhaar Chhandh. Tav Prasaadh.
Mun man pranaam. Gun gan mudhaam. Ar bar aganj. Har nar prabhanj ||161||
Anagan pranaam. Mun man salaam. Har nar akhandd. Bar nar amandd ||162||
Anabhav anaas. Mun man prakaas. Gun gan pranaam. Jal thal mudhaam ||163||




ਅਨਿਛੱਜ ਅੰਗ ॥ ਆਸਨ ਅਭੰਗ ॥ ਉਪਮਾ ਅਪਾਰ ॥ ਗਤਿ ਮਿਤਿ ਉਦਾਰ ॥੧੬੪॥
ਜਲ ਥਲ ਅਮੰਡ ॥ ਦਿਸ ਵਿਸ ਅਭੰਡ ॥ ਜਲ ਥਲ ਮਹੰਤ ॥ ਦਿਸ ਵਿਸ ਬਿਅੰਤ ॥੧੬੫॥
ਅਨਭਵ ਅਨਾਸ ॥ ਧ੍ਰਿਤ ਧਰ ਧੁਰਾਸ ॥ ਆਜਾਨ ਬਾਹੁ ॥ ਏਕੈ ਸਦਾਹੁ ॥੧੬੬॥

Anichha'j ang. Aasan abhang. Aupamaa apaar. Gat mit audhaar ||164||
Jal thal amandd. Dhis vis abhandd. Jal thal mahant. Dhis vis biant ||165||
Anabhav anaas. Dhirat dhar dhuraas. Aajaan baahu. Ekai sadhaahu ||166||




ਓਅੰਕਾਰ ਆਦਿ ॥ ਕਥਨੀ ਅਨਾਦਿ ॥ ਖਲ ਖੰਡ ਖਿਆਲ ॥ ਗੁਰ ਬਰ ਅਕਾਲ ॥੧੬੭॥
ਘਰ ਘਰਿ ਪ੍ਰਨਾਮ ॥ ਚਿਤ ਚਰਨ ਨਾਮ ॥ ਅਨਿਛੱਜ ਗਾਤ ॥ ਆਜਿਜ ਨ ਬਾਤ ॥੧੬੮॥
ਅਨਝੰਝ ਗਾਤ ॥ ਅਨਰੰਜ ਬਾਤ ॥ ਅਨਟੁਟ ਤੰਡਾਰ ॥ ਅਨਠਟ ਅਪਾਰ ॥੧੬੯॥
ਆਡੀਠ ਧਰਮ ॥ ਅਤਿ ਢੀਠ ਕਰਮ ॥ ਅਣਬ੍ਰਣ ਅਨੰਤ ॥ ਦਾਤਾ ਮਹੰਤ ॥੧੭੦॥

Oankaar aadhi. Kathanee anaadhi. Khal khandd khiaal. Gur bar akaal ||167||
Ghar ghar pranaam. Chit charan naam. Anichha'j gaat. Aajij na baat ||168||
Anajhanjh gaat. Anaranj baat. Anatut bhanddaar. Anattat apaar ||169||
Aaddeett dharam. At ddeett karam. Anabran anant. Dhaataa mahant ||170||




ਹਰਿ ਬੋਲ ਮਨਾ ਛੰਦ ॥ ਤ੍ਵਪ੍ਰਸਾਦਿ ॥
ਕਰੁਣਾਲਯ ਹੈਂ ॥ ਅਰਿ ਘਾਲਯ ਹੈਂ ॥ ਖਲ ਖੰਡਨ ਹੈਂ ॥ ਮਹਿ ਮੰਡਨ ਹੈਂ ॥੧੭੧॥
ਜਗਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ ਕਲਿ ਕਾਰਣ ਹੈਂ ॥ ਸਰਬ ਉਬਾਰਣ ਹੈਂ ॥੧੭੨॥
ਧ੍ਰਿਤ ਕੇ ਧ੍ਰਣ ਹੈਂ ॥ ਜਗ ਕੇ ਕ੍ਰਣ ਹੈਂ ॥ ਮਨ ਮਾਨਿਯ ਹੈਂ ॥ ਜਗ ਜਾਨਿਯ ਹੈਂ ॥੧੭੩॥

Har Bol Manaa Chhandh. Tav Prasaadh.
Karunaalay hai(n). Ar ghaalay hai(n). Khal khanddan hai(n). Mahi manddan hai(n) ||171||
Jagatesavair hai(n). Paramesavair hai(n). Kal kaaran hai(n). Sarab aubaaran hai(n) ||172||
Dhirat ke dharan hai(n). Jag ke karan hai(n). Man maaniy hai(n). Jag jaaniy hai(n) ||173||




ਸਰਬੰ ਭਰ ਹੈਂ ॥ ਸਰਬੰ ਕਰ ਹੈਂ ॥ ਸਰਬ ਪਾਸਿਯ ਹੈਂ ॥ ਸਰਬ ਨਾਸਿਯ ਹੈਂ ॥੧੭੪॥
ਕਰੁਣਾਕਰ ਹੈਂ ॥ ਬਿਸ੍ਵੰਭਰ ਹੈਂ ॥ ਸਰਬੇਸ੍ਵਰ ਹੈਂ ॥ ਜਗਤੇਸ੍ਵਰ ਹੈਂ ॥੧੭੫॥
ਬ੍ਰਹਮੰਡਸ ਹੈਂ ॥ ਖਲ ਖੰਡਸ ਹੈਂ ॥ ਪਰ ਤੇ ਪਰ ਹੈਂ ॥ ਕਰੁਣਾਕਰ ਹੈਂ ॥੧੭੬॥

Saraban bhar hai(n). Saraban kar hai(n). Sarab paasiy hai(n). Sarab naasiy hai(n) ||174||
Karunaakar hai(n). Bisavainbhar hai(n). Sarabesavair hai(n). Jagatesavair hai(n) ||175||
Brahamanddas hai(n). Khal khanddas hai(n). Par te par hai(n). Karunaakar hai(n) ||176||




ਅਜਪਾ ਜਪ ਹੈਂ ॥ ਅਥਪਾ ਥਪ ਹੈਂ ॥ ਅਕ੍ਰਿਤਾਕ੍ਰਿਤ ਹੈਂ ॥ ਅਮ੍ਰਿਤਾਮ੍ਰਿਤ ਹੈਂ ॥੧੭੭॥
ਅਮ੍ਰਿਤਾਮ੍ਰਿਤ ਹੈਂ ॥ ਕਰੁਣਾਕ੍ਰਿਤ ਹੈਂ ॥ ਅਕ੍ਰਿਤਾਕ੍ਰਤ ਹੈਂ ॥ ਧਰਣੀਧ੍ਰਿਤ ਹੈਂ ॥੧੭੮॥
ਅਮ੍ਰਿਤੇਸ੍ਵਰ ਹੈਂ ॥ ਪਰਮੇਸ੍ਵਰ ਹੈਂ ॥ ਅਕ੍ਰਿਤਾਕ੍ਰਿਤ ਹੈਂ ॥ ਅਮ੍ਰਿਤਾਮ੍ਰਿਤ ਹੈਂ ॥੧੭੯॥
ਅਜਬਾਕ੍ਰਿਤ ਹੈਂ ॥ ਅਮ੍ਰਿਤਾਅਮ੍ਰਿਤ ਹੈਂ ॥ ਨਰ ਨਾਇਕ ਹੈਂ ॥ ਖਲ ਘਾਇਕ ਹੈਂ ॥੧੮੦॥

Ajapaa jap hai(n). Athapaa thap hai(n). Akirataa kirat hai(n). Amirataa mirat hai(n) ||177||
Amirataa mirat hai(n). Karunaa kirat hai(n). Akirataa kirat hai(n). Dharanee dhirat hai(n) ||178||
Amiratesavair hai(n). Paramesavair hai(n). Akirataa kirat hai(n). Amirataa mirat hai(n) ||179||
Ajabaa kirat hai(n). Amirataa mirat hai(n). Nar naaeik hai(n). Khal ghaaeik hai(n) ||180||




ਬਿਸ੍ਵੰਭਰ ਹੈਂ ॥ ਕਰੁਣਾਲਯ ਹੈਂ ॥ ਨ੍ਰਿਪ ਨਾਇਕ ਹੈਂ ॥ ਸਰਬ ਪਾਇਕ ਹੈਂ ॥੧੮੧॥
ਭਵ ਭੰਜਨ ਹੈਂ ॥ ਅਰਿ ਗੰਜਨ ਹੈਂ ॥ ਰਿਪੁ ਤਾਪਨ ਹੈਂ ॥ ਜਪੁ ਜਾਪਨ ਹੈਂ ॥੧੮੨॥
ਅਕਲੰਕ੍ਰਿਤ ਹੈਂ ॥ ਸਰਬਾਕ੍ਰਿਤ ਹੈਂ ॥ ਕਰਤਾ ਕਰ ਹੈਂ ॥ ਹਰਤਾ ਹਰਿ ਹੈਂ ॥੧੮੩॥
ਪਰਮਾਤਮ ਹੈਂ ॥ ਸਰਬਾਤਮ ਹੈਂ ॥ ਆਤਮ ਬਸ ਹੈਂ ॥ ਜਸ ਕੇ ਜਸ ਹੈਂ ॥੧੮੪॥

Bisavainbhar hai(n). Karunaalay hai(n). Nirap naaeik hai(n). Sarab paaeik hai(n) ||181||
Bhav bhanjan hai(n). Ar ganjan hai(n). Rip taapan hai(n). Jap jaapan hai(n) ||182||
Akalan kirat hai(n). Sarabaa kirat hai(n). Karataa kar hai(n). Harataa har hai(n) ||183||
Paramaatam hai(n). Sarabaatam hai(n). Aatam bas hai(n). Jas ke jas hai(n) ||184||




ਭੁਜੰਗ ਪ੍ਰਯਾਤ ਛੰਦ ॥
ਨਮੋ ਸੂਰਜ ਸੁਰਜੇ ਨਮੋ ਚੰਦ੍ਰ ਚੰਦ੍ਰੇ ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ॥
ਨਮੋ ਅੰਧਕਾਰੇ ਨਮੋ ਤੇਜ ਤੇਜੇ ॥ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥
ਨਮੋ ਰਾਜਸੰ ਤਾਮਸੰ ਸਾਂਤਿ ਰੂਪੇ ॥ ਨਮੋ ਪਰਮ ਤੱਤੰ ਅਤਤੰ ਸਰੂਪੇ ॥
ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ॥ ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੧੮੬॥

Bhujang Prayaat Chhandh.
Namo sooraj suraje namo chandhr chandhre. Namo raaj raaje namo eindhr eindhre.
Namo andhakaare namo tej teje. Namo birandh birandhe namo beej beeje ||185||
Namo raajasan taamasan saa(n)t roope. Namo param ta'tan ata'tan saroope.
Namo jog joge namo giaan giaane. Namo mantr mantre namo dhiaan dhiaane ||186||




ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ॥ ਨਮੋ ਭੋਜ ਭੋਜੇ ਨਮੋ ਪਾਨ ਪਾਨੇ ॥
ਨਮੋ ਕਲਹ ਕਰਤਾ ਨਮੋ ਸਾਂਤਿ ਰੂਪੇ ॥ ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥
ਕਲੰਕਾਰ ਰੂਪੇ ਅਲੰਕਾਰ ਅਲੰਕੇ ॥ ਨਮੋ ਆਸ ਆਸੇ ਨਮੋ ਬਾਂਕ ਬੰਕੇ ॥
ਅਭੰਗੀ ਸਰੂਪੇ ਅਨੰਗੀ ਅਨਾਮੇ ॥ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥

Namo judh judhe namo giaan giaane. Namo bhoj bhoje namo paan paane.
Namo kaleh karataa namo saa(n)t roope. Namo eindhr eindhre anaadhan bibhoote ||187||
Kalankaar roope alankaar alanke. Namo aas aase namo baa(n)k banke.
Abhangee saroope anangee anaame. Tirabhangee tirakaale anangee akaame ||188||




ਏਕ ਅਛਰੀ ਛੰਦ ॥
ਅਜੈ ॥ ਅਲੈ ॥ ਅਭੈ ॥ ਅਬੈ ॥੧੮੯॥ ਅਭੂ ॥ ਅਜੂ ॥ ਅਨਾਸ ॥ ਅਕਾਸ ॥੧੯੦॥
ਅਗੰਜ ॥ ਅਭੰਜ ॥ ਅਲਖ ॥ ਅਭਖ ॥੧੯੧॥ ਅਕਾਲ ॥ ਦਿਆਲ ॥ ਅਲੇਖ ॥ ਅਭੇਖ ॥੧੯੨॥
ਅਨਾਮ ॥ ਅਕਾਮ ॥ ਅਗਾਹ ॥ ਅਢਾਹ ॥੧੯੩॥ ਅਨਾਥੇ ॥ ਪ੍ਰਮਾਥੇ॥ ਅਜੋਨੀ ॥ ਅਮੋਨੀ ॥੧੯੪॥
ਨ ਰਾਗੇ ॥ ਨ ਰੰਗੇ ॥ ਨ ਰੂਪੇ ॥ ਨ ਰੇਖੇ ॥੧੯੫॥ ਅਕਰਮੰ ॥ ਅਭਰਮੰ ॥ ਅਗੰਜੇ ॥ ਅਲੇਖੇ ॥੧੯੬॥

Ek Achharee Chhandh.
Ajai. Alai. Abhai. Abai ||189|| Abhoo. Ajoo. Anaas. Akaas ||190||
Aganj. Abhanj. Alakh. Abhakh ||191|| Akaal. Dhiaal. Alekh. Abhekh ||192||
Anaam. Akaam. Agaeh. Addaeh ||193|| Anaathe. Pramaathe|| Ajonee. Amonee ||194||
Na raage. Na range. Na roope. Na rekhe ||195|| Akaraman. Abharaman. Aganje. Alekhe ||196||




ਭੁਜੰਗ ਪ੍ਰਯਾਤ ਛੰਦ ॥
ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ॥ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ॥
ਨ੍ਰਿਕਾਮੰ ਬਿਭੂਤੇ ॥ ਸਮਸਤੁਲ ਸਰੂਪੇ ॥ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥
ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ ॥ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ॥

Bhujang Prayaat Chhandh.
Namasatul pranaame samasatul pranaase. Aganjul anaame samasatul nivaase.
Nirakaaman bibhoote. Samasatul saroope. Kukaraman pranaasee sudharaman bibhoote ||197||
Sadhaa sachadhaanandh satran pranaasee. Kareemul kunindhaa samasatul nivaasee.




ਅਜਾਇਬ ਬਿਭੂਤੇ ਗਜਾਇਬ ਗਨੀਮੇ ॥ ਹਰੀਅੰ ਕਰੀਅੰ ਕਰੀਮੁਲ ਰਹੀਮੇ॥੧੯੮॥
ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ ॥ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ॥
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

Ajaaeib bibhoote gajaaeib ganeeme. Hareean kareean kareemul raheeme ||198||
Cha'tr cha'kr varatee cha'tr cha'kr bhugate. Suyanbhav subhan sarabadhaa sarab jugate.
Dhukaalan pranaasee dhiaalan saroope. Sadhaa ang sange abhangan bibhoote ||199||
Waheguru Ji Ka Khalsa || Waheguru Ji Ki Fateh ||











Guide To Discover Sikhism |   Guide To Becoming A Pure Sikh|   Guide To Carrying Out Nitnem